Gippy Grewal New Range Rover Car: ਪੰਜਾਬੀ ਸਿੰਗਰ ਐਕਟਰ ਗਿੱਪੀ ਗਰੇਵਾਲ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚ ਦਿੱਤਾ ਸੀ ਤੇ ਨਾਲ ਹੀ ਰਿਕਾਰਡਤੋੜ ਕਮਾਈ ਵੀ ਕੀਤੀ ਸੀ। 'ਕੈਰੀ ਆਨ ਜੱਟਾ 3' ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਦੇ ਨਾਲ ਨਾਲ ਫਿਲਮ ਦੀ ਕਾਮਯਾਬੀ ਨੇ ਗਿੱਪੀ ਗਰੇਵਾਲ ਦੀ ਜਾਇਦਾਦ 'ਚ ਵੀ ਵਾਧਾ ਕੀਤਾ ਹੈ।
ਫਿਲਮ ਦੀ ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਸ਼ਾਨਦਾਰ ਲੈਂਬੋਰਗਿਨੀ ਕਾਰ ਖਰੀਦੀ ਸੀ। ਇਸ ਤੋਂ ਬਾਅਦ ਹੁਣ ਗਿੱਪੀ ਨੇ ਆਪਣੇ ਸ਼ਾਨਦਾਰ ਕਾਰ ਕਲੈਕਸ਼ਨ 'ਚ ਇੱਕ ਹੋਰ ਲਗਜ਼ਰੀ ਕਾਰ ਸ਼ਾਮਲ ਕਰ ਲਈ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਰੇਂਜ ਰੋਵਰ ਕਾਰ ਖਰੀਦੀ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ। ਗਿੱਪੀ ਨੇ ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਗਿੱਪੀ ਨੇ ਇਸ ਕਾਰ ਦੀ ਡਿਲੀਵਰੀ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚੋਂ ਬੇਹੱਦ ਖੂਬਸੂਰਤ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ।
ਗਿੱਪੀ ਗਰੇਵਾਲ ਆਪਣੀ ਨਵੀਂ ਰੇਂਜ ਰੋਵਰ ਲੈਕੇ ਸਭ ਤੋਂ ਪਹਿਲਾਂ ਗੁਰੂਘਰ ਜਾ ਕੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਕਰੋੜਾਂ 'ਚ ਹੈ ਗਿੱਪੀ ਦੀ ਕਾਰ ਦੀ ਕੀਮਤ
ਗਿੱਪੀ ਗਰੇਵਾਲ ਦੀ ਰੇਂਜ ਰੋਵਰ ਕਾਰ ਦੀ ਕੀਮਤ ਡੇਢ ਕਰੋੜ ਹੋ ਸਕਦੀ ਹੈ। ਕਿਉਂਕਿ 2023 ਦੇ ਲੇਟੈਸਟ ਮਾਡਲਾਂ ਦੀ ਇਹੀ ਕੀਮਤ ਹੈ। ਇਹੀ ਨਹੀਂ ਗਿੱਪੀ ਗਰੇਵਾਲ ਨੂੰ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਵੀ ਖੂਬ ਵਧਾਈਆਂ ਮਿਲ ਰਹੀਆਂ ਹਨ।
ਦੱਸ ਦਈਏ ਕਿ ਹਾਲ ਹੀ 'ਚ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਨੇ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਦੀ ਫਿਲਮ 'ਮੌਜਾਂ ਹੀ ਮੌਜਾਂ' ਅਕਤੂਬਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਫਿਲਮ ਦੇ ਗਾਣੇ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ।