Snowman Punjabi Movie Trailer Is Out Now: ਪੰਜਾਬੀ ਫਿਲਮ ‘ਸਨੋਮੈਨ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਵਿੱਚ ਜੈਜ਼ੀ ਬੀ ਤੇ ਨੀਰੂ ਬਾਜਵਾ ਦੀ ਜ਼ਬਰਦਸਤ ਐਕਟਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ਦੇ ਨਾਲ ਹੀ ਜੈਜ਼ੀ ਬੀ ਤਕਰੀਬਨ 8 ਸਾਲਾਂ ਦੇ ਬਾਅਦ ਪੰਜਾਬੀ ਸਿਨੇਮਾ ‘ਚ ਵਾਪਸੀ ਕਰ ਰਹੇ ਹਨ।





ਫਿਲਮ ਦੀ ਕਹਾਣੀ ਕੈਨੇਡਾ ‘ਚ ਸੈੱਟ ਕੀਤੀ ਗਈ ਹੈ। ਜਿੱਥੇ ਦੇ ਇੱਕ ਸ਼ਹਿਰ ‘ਚ ਸੀਰੀਅਲ ਕਿੱਲਰ ਦਾ ਖੌਫ ਛਾਇਆ ਹੋਇਆ ਹੈ। ਫਿਲਮ ਦੇ ਟਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਰਾਣਾ ਰਣਬੀਰ ਹੀ ਉਹ ਕਿੱਲਰ ਹਨ, ਜੋ ਸ਼ਹਿਰ ਦੇ ਮਾਸੂਮ ਲੋਕਾਂ ਨੂੰ ਮਾਰ ਰਹੇ ਹਨ। ਜੀ ਹਾਂ, ਰਣਬੀਰ ਰਾਣਾ ਸਨੋਮੈਨ ਫ਼ਿਲਮ ‘ਚ ਵਿਲਨ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। 


ਜੈਜ਼ੀ ਬੀ ਫਿਲਮ ‘ਚ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ, ਫ਼ਿਲਮ ‘ਚ ਸਨੋਮੈਨ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਜੈਜ਼ੀ ਬੀ ਨੂੰ ਸੌਂਪੀ ਗਈ ਹੈ। ਦਸ ਦਈਏ ਕਿ ਫਿਲਮ ਨੂੰ ਅਮਨ ਖਟਕੜ ਤੇ ਗਿੱਪੀ ਗਰੇਵਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਫਿਲਮ ‘ਚ ਡਾਇਰੈਕਸ਼ਨ ਅਮਨ ਖਟਕੜ ਦੀ ਹੈ। ਫਿਲਮ ਦਾ ਟਰੇਲਰ ਦੇਖ ਤਾਂ ਇੰਜ ਲਗਦਾ ਹੈ ਕਿ ਫਿਲਮ ਪੂਰੀ ਤਰ੍ਹਾਂ ਸਸਪੈਂਸ ਤੇ ਰੋਮਾਂਚ ਨਾਲ ਭਰਪੂਰ ਹੋਣ ਵਾਲੀ ਹੈ। ਪਰ ਫਿਲਮ ਦਾ ਅਸਲੀ ਰਿਪੋਰਟ ਕਾਰਡ ਤਾਂ ਉਸ ਦਿਨ ਸਾਹਮਣੇ ਆਵੇਗਾ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ। ਦਸ ਦਈਏ ਕਿ ਇਹ ਫ਼ਿਲਮ 2 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।






ਹਾਲ ਹੀ ‘ਚ ਫਿਲਮ ਦਾ ਗਾਣਾ ‘ਜੱਟ ਬੋਲਦੇ’  ਰਿਲੀਜ਼ ਹੋਇਆ ਸੀ, ਜਿਸ ਵਿੱਚ ਗਿੱਪੀ ਗਰੇਵਾਲ ਤੇ ਜੈਜ਼ੀ ਬੀ ਇਕੱਠੇ ਨਜ਼ਰ ਆਏ ਸੀ। ਇਸ ਗਾਣੇ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਮਿਸ ਪੂਜਾ ਨੇ ਖਤਮ ਕੀਤਾ ਫੈਨਜ਼ ਦਾ ਇੰਤਜ਼ਾਰ, ਕੀਤਾ ਨਵੇਂ ਗਾਣੇ ਦਾ ਐਲਾਨ, ਪੋਸਟਰ ਕੀਤਾ ਰਿਲੀਜ਼