ਪੜਚੋਲ ਕਰੋ
ਲੌਕਡਾਉਨ 'ਚ ਘਰੇ ਹੀ ਸ਼ੂਟ ਹੋਇਆ ਗਿੱਪੀ ਦਾ ਗਾਣਾ
ਦੇਸ਼ ਭਰ 'ਚ ਲੱਗੇ ਲੌਕਡਾਊਨ ਦੌਰਾਨ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਗਿਆ।

ਚੰਡੀਗੜ੍ਹ: ਦੇਸ਼ ਭਰ 'ਚ ਲੱਗੇ ਲੌਕਡਾਊਨ ਦੌਰਾਨ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਗਿਆ। ਗਿੱਪੀ ਗਰੇਵਾਲ ਦਾ ਨਵਾਂ ਗੀਤ ਦੀ ਪੂਰੀ ਤਿਆਰੀ ਵਿੱਚ ਹੈ ਤੇ ਜਲਦ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਗੀਤ ਦਾ ਨਾਮ 'ਨੱਚ-ਨੱਚ' ਹੈ। ਕੁਲਸ਼ਾਨ ਸੰਧੂ ਦੀ ਕਲਮ ਤੇ ਐਨਜ਼ੋ ਦਾ ਸੰਗੀਤ ਕੀਤਾ ਇਹ ਗੀਤ ਘਰ ਅੰਦਰ ਹੀ ਸ਼ੂਟ ਕੀਤਾ ਗਿਆ ਹੈ। 'ਨੱਚ-ਨੱਚ' 'ਚ ਕਈ ਨਾਮਵਰ ਕਲਾਕਾਰ ਵੀ ਵੇਖਣ ਨੂੰ ਮਿਲਣਗੇ। ਸਭ ਕਲਾਕਾਰਾਂ ਨੇ ਆਪਣੇ ਘਰੋਂ ਹੀ ਇਸ ਵੀਡੀਓ ਨੂੰ ਸ਼ੂਟ ਕੀਤਾ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਗੀਤ ਦੀ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















