ਪੜਚੋਲ ਕਰੋ
(Source: ECI/ABP News)
ਅਕਸ਼ੈ-ਕਰੀਨਾ ਦੀ 'ਗੁੱਡ ਨਿਊਜ਼' ਨੇ ਦੂਜੇ ਦਿਨ ਵੀ ਕੀਤੀ ਸ਼ਾਨਦਾਰ ਕਮਾਈ, ਆੰਕੜਾ ਹੋਇਆ ਇਨ੍ਹੇ ਕਰੋੜ ਪਾਰ
ਸੁਪਰਸਟਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਫ਼ਿਲਮ 'ਗੁੱਡ ਨਿਊਜ਼' ਦੀ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਹੋਈ। ਇਹ ਕਾਮੇਡੀ ਫ਼ਿਲਮ ਆਈਵੀਐਫ ਦੇ ਮੁੱਦੇ 'ਤੇ ਬਣੀ ਹੈ।ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ 'ਗੁੱਡ ਨਿਊਜ਼' ਨੇ ਬਾਕਸ ਆਫਿਸ 'ਤੇ 17.56 ਕਰੋੜ ਦੀ ਕਮਾਈ ਕਰਕੇ ਖਾਤਾ ਖੋਲ੍ਹਿਆ ਸੀ।
![ਅਕਸ਼ੈ-ਕਰੀਨਾ ਦੀ 'ਗੁੱਡ ਨਿਊਜ਼' ਨੇ ਦੂਜੇ ਦਿਨ ਵੀ ਕੀਤੀ ਸ਼ਾਨਦਾਰ ਕਮਾਈ, ਆੰਕੜਾ ਹੋਇਆ ਇਨ੍ਹੇ ਕਰੋੜ ਪਾਰ Good news box office collection day 2 ਅਕਸ਼ੈ-ਕਰੀਨਾ ਦੀ 'ਗੁੱਡ ਨਿਊਜ਼' ਨੇ ਦੂਜੇ ਦਿਨ ਵੀ ਕੀਤੀ ਸ਼ਾਨਦਾਰ ਕਮਾਈ, ਆੰਕੜਾ ਹੋਇਆ ਇਨ੍ਹੇ ਕਰੋੜ ਪਾਰ](https://static.abplive.com/wp-content/uploads/sites/5/2019/12/29201447/good-news.jpeg?impolicy=abp_cdn&imwidth=1200&height=675)
ਮੁਬੰਈ: ਸੁਪਰਸਟਾਰ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ ਫ਼ਿਲਮ 'ਗੁੱਡ ਨਿਊਜ਼' ਦੀ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਹੋਈ। ਇਹ ਕਾਮੇਡੀ ਫ਼ਿਲਮ ਆਈਵੀਐਫ ਦੇ ਮੁੱਦੇ 'ਤੇ ਬਣੀ ਹੈ।ਫ਼ਿਲਮ ਦੇ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ 'ਗੁੱਡ ਨਿਊਜ਼' ਨੇ ਬਾਕਸ ਆਫਿਸ 'ਤੇ 17.56 ਕਰੋੜ ਦੀ ਕਮਾਈ ਕਰਕੇ ਖਾਤਾ ਖੋਲ੍ਹਿਆ ਸੀ।ਸ਼ਨੀਵਾਰ (28 ਦਸੰਬਰ) ਨੂੰ ਫਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ, ਫਿਲਮ ਨੇ ਹੁਣ ਤੱਕ 39.34 ਕਰੋੜ ਦੀ ਕਮਾਈ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਵੀਕੈਂਡ ਅਤੇ ਨਵੇਂ ਸਾਲ ਦੇ ਮੌਕੇ ਫ਼ਿਲਮ ਆਪਣੀ ਕਮਾਈ 'ਚ ਭਾਰੀ ਉਛਾਲ ਕਰ ਸਕਦੀ ਹੈ। ਫ਼ਿਲਮ 'ਚ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੇ ਨਾਲ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਲੀਡ ਰੋਲ ਵਿੱਚ ਹਨ। ਫ਼ਿਲਮ ਦੇ ਚਾਰੇ ਸਿਤਾਰਿਆਂ ਨੇ ਇਸ ਦਾ ਜ਼ਬਰਦਸਤ ਪ੍ਰਚਾਰ ਕੀਤਾ। ਓਪਨਿੰਗ ਕਲੈਕਸ਼ਨ ਨੂੰ ਵੇਖਣ ਤੋਂ ਬਾਅਦ ਇਹ ਸਾਫ਼ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾ ਹਾਲ ਵੱਲ ਖਿੱਚਣ 'ਚ ਕਾਮਯਾਬ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਨੂੰ 3100 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ। ਇਸ ਮੁਤਾਬਕ ਫ਼ਿਲਮ ਦੇ ਕਲੈਕਸ਼ਨ ਬਹੁਤ ਵਧੀਆ ਹਨ।THE BATRAS CONTINUE TO SPREAD THE GOOD VIBES!????#GoodNewwz in cinemas now!!@akshaykumar #KareenaKapoorKhan @diljitdosanjh @Advani_Kiara @apoorvamehta18 @ShashankKhaitan @raj_a_mehta @NotSoSnob @ZeeStudios_ @DharmaMovies #CapeOfGoodFilms @ZeeMusicCompany pic.twitter.com/E5vWmshMMC
— Karan Johar (@karanjohar) December 29, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)