Gurdas Maan: ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਆਖ਼ਰ ਕਿਹਾ ਵੀ ਕਿਉਂ ਨਾ ਜਾਵੇ। ਉਨ੍ਹਾਂ ਦੇ ਗਾਏ ਗੀਤ ਅਮਰ ਹਨ ਅਤੇ ਹਾਲੇ ਤੱਕ ਦੇ ਮੂੰਹ ਤੇ ਚੜ੍ਹੇ ਹੋਏ ਹਨ। ਗੁਰਦਾਸ ਮਾਨ ਨੇ ਆਪਣੇ ਮਿਊਜ਼ਿਕ ਕਰੀਅਰ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ। 


ਹੁਣ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਗੋਰਾ ਉਨ੍ਹਾਂ ਦਾ ਗਾਣਾ ਗਾਉਂਦੇ ਨਜ਼ਰ ਆ ਰਿਹਾ ਹੈ। ਮਾਨ ਨੇ ਇਸ ਵੀਡੀਓ ਨੂੰ ਸ਼ੇਅਰ ਕੈਪਸ਼ਨ `ਚ ਲਿਖਿਆ, "ਗੋਰਾ ਮਾਨ ਸਾਬ।" ਇਸ ਵੀਡੀਓ ਨੂੰ ਮਾਨ ਦੇ ਫ਼ੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ `ਚ ਤੁਸੀਂ ਦੇਖ ਸਕਦੇ ਹੋ ਕਿ ਇਹ ਗੋਰਾ ਕਿੰਨੀ ਸਫ਼ਾਈ ਨਾਲ ਪੰਜਾਬੀ ਗੀਤ ਗਾ ਰਿਹਾ ਹੈ। ਇਸ ਦੇ ਨਾਲ ਹੀ ਗਾਣਾ ਗਾਉਣ ਦੀ ਉਸ ਦੀ ਸਪੀਡ ਦੇਖਣ ਵਾਲੀ ਹੈ। ਦੇਖੋ ਵੀਡੀਓ:









ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ। ਉਨ੍ਹਾਂ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਹਾਲ ਹੀ `ਚ ਰਿਲੀਜ਼ ਹੋਇਆ ਹੈ। ਜਿਸ ਨੂੰ ਲੈਕੇ ਉਹ ਕਾਫ਼ੀ ਸੁਰਖੀਆਂ `ਚ ਰਹੇ ਸੀ। ਕਿਉਂਕਿ ਇਸ ਗੀਤ ਨਾਲ ਮਾਨ ਦਾ ਪੁਰਾਣਾ ਵਿਵਾਦ ਜੁੜਿਆ ਹੋਇਆ ਹੈ। ਸਾਲ 2019 `ਚ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਗੁਰਦਾਸ ਮਾਨ ਨੇ ਪੰਜਾਬੀ ਨੂੰ ਮਾਂ ਬੋਲੀ, ਜਦਕਿ ਹਿੰਦੀ ਨੂੰ ਮਾਸੀ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੂਰੇ ਦੇਸ਼ ਦੀ ਬੱਸ ਇੱਕੋ ਭਾਸ਼ਾ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਭ ਨੂੰ ਅਸਾਨੀ ਹੋਵੇਗੀ। ਉਨ੍ਹਾਂ ਦੇ ਇਸ ਬਿਆਨ ਤੇ ਪੰਜਾਬੀ ਕਾਫ਼ੀ ਭੜਕ ਗਏ ਤੇ ਉਨ੍ਹਾਂ ਦੀ ਰੱਜ ਕੇ ਕਲਾਸ ਲਗਾਈ ਗਈ ਸੀ। ਉਨ੍ਹਾਂ ਨੂੰ ਆਪਣੇ ਇਸ ਬਿਆਨ ਲਈ ਕਾਫ਼ੀ ਟਰੋਲ ਕੀਤਾ ਗਿਆ ਸੀ।