Gurnam Bhullar Birthday: ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਕੱਲ੍ਹ ਯਾਨਿ 9 ਫਰਵਰੀ ਨੂੰ ਉਸ ਦੀ ਫਿਲਮ 'ਖਿਡਾਰੀ' ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਅੱਜ ਯਾਨਿ 8 ਫਰਵਰੀ ਨੂੰ ਗੁਰਨਾਮ ਭੁੱਲਰ ਆਪਣਾ 30ਵਾਂ ਜਨਮਦਿਨ ਮਨਾ ਰਿਹਾ ਹੈ। ਦੱਸ ਦਈਏ ਕਿ ਭੁੱਲਰ ਦਾ ਜਨਮ 8 ਫਰਵਰੀ 1994 ਨੂੰ ਫਾਜ਼ਿਲਕਾ ਦੇ ਪਿੰਡ ਕਮਾਲ ਵਾਲਾ ;ਚ ਹੋਇਆ ਸੀ। ਗੁਰਨਾਮ ਦੇ ਜਨਮਦਿਨ ਦੇ ਮੌਕੇ ਉਸ ਦੀ ਜ਼ਿੰਦਗੀ ਨਾਲ ਜੁੜਿਆ ਤੁਹਾਨੂੰ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ: 


ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਫਿਲਮ 'ਸ਼ਾਇਰ' ਦਾ ਪੋਸਟਰ ਹੋਇਆ ਰਿਲੀਜ਼, ਸਤਿੰਦਰ ਸਰਤਾਜ ਨਾਲ ਰੋਮਾਂਟਿਕ ਅੰਦਾਜ਼ 'ਚ ਆਈ ਨਜ਼ਰ


ਤੁਹਾਨੂੰ ਗੁਰਨਾਮ ਭੁੱਲਰ ਦਾ ਗਾਣਾ 'ਡਾਇਮੰਡ' ਤਾਂ ਯਾਦ ਹੀ ਹੋਵੇਗਾ। ਇਹ ਗਾਣਾ ਉਹੀ ਹੈ, ਜਿਸ ਨੇ ਭੁੱਲਰ ਨੂੰ ਰਾਤੋਂ ਰਾਤ ਸਟਾਰ ਬਣਾਇਆ ਸੀ। ਗੁਰਨਾਮ ਭੁੱਲਰ ਨੇ ਭਾਵੇਂ ਇੰਡਸਟਰੀ ਨੂੰ ਕਈ ਗਾਣੇ ਦਿੱਤੇ ਹੋਣ। ਪਰ ਇਹ ਗੱਲ ਤਾਂ ਸਭ ਮੰਨਦੇ ਹਨ ਕਿ ਉਸ ਨੂੰ 'ਡਾਇਮੰਡ' ਗਾਣੇ ਤੋਂ ਹੀ ਅਸਲੀ ਪਛਾਣ ਮਿਲੀ ਸੀ। 


ਗਾਇਕ ਤੇ ਗੁਰਨਾਮ ਭੁੱਲਰ ਦੇ ਕਰੀਬੀ ਦੋਸਤ ਰਾਜਵੀਰ ਜਵੰਧਾ ਨੇ ਪਿਛਲੇ ਸਾਲ ਇੱਕ ਇੰਟਰਵਿਊ 'ਚ ਇਸ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਸੀ ਕਿ 'ਡਾਇਮੰਡ' ਗਾਣਾ ਪਹਿਲਾਂ ਉਸ ਨੂੰ ਆਫਰ ਹੋਇਆ ਸੀ। ਪਰ ਉਸ ਨੇ ਆਪਣੇ ਪ੍ਰੋਡਿਊਸਰ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਸੀ ਕਿ 'ਹਾਲ ਹੀ ;ਚ ਤਾਂ ਮੇਰਾ 'ਕੰਗਣੀ' ਗਾਣਾ ਰਿਲੀਜ਼ ਹੋਇਆ। ਜੇ ਮੈਂ ਸਾਰੇ ਹੀ ਗਾਣੇ ਝਾਂਜਰ, ਕੰਗਣੀ ਤੇ ਸੱਗੀ ਫੁੱਲ ਦੇ ਕਰੀ ਜਾਵਾਂਗਾ, ਤਾਂ ਲੋਕ ਕਹਿਣਗੇ ਕਿ ਇੱਕੋ ਤਰ੍ਹਾਂ ਦੇ ਗਾਣੇ ਗਾਈ ਜਾਂਦਾ। ਇਹ ਸੋਚ ਕੇ ਮੈਂ ਮਨਾ ਕਰ ਦਿੱਤਾ।' ਬਾਅਦ ਵਿੱਚ ਇਹ ਗਾਣਾ ਗੁਰਨਾਮ ਭੁੱਲਰ ਨੂੰ ਆਫਰ ਹੋਇਆ ਸੀ। ਗੁਰਨਾਮ ਨੇ ਇਹ ਗਾਣਾ ਕੀਤਾ ਅਤੇ ਰਾਤੋ ਰਾਤ ਸਟਾਰ ਬਣ ਗਿਆ। 









ਕਾਬਿਲੇਗ਼ੌਰ ਹੈ ਕਿ 'ਡਾਇਮੰਡ' ਗਾਣਾ 2018 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਗੁਰਨਾਮ ਭੁੱਲਰ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣੇ 'ਚ ਅਦਾਕਾਰਾ ਰੂਪੀ ਗਿੱਲ ਮਾਡਲੰਿਗ ਕਰਦੀ ਨਜ਼ਰ ਆਈ ਸੀ। ਇਸ ਗਾਣੇ ਨੇ ਗੁਰਨਾਮ ਭੁੱਲਰ ਦੀ ਜ਼ਿੰਦਗੀ ਬਦਲ ਦਿੱਤੀ ਸੀ। ਇਸ ਤੋਂ ਇਲਾਵਾ ਗੁਰਨਾਮ ਦੀ ਫਿਲਮ ਖਿਡਾਰੀ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਵਿੱਚ ਉਸ ਦੇ ਨਾਲ ਕਰਤਾਰ ਚੀਮਾ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। 


ਇਹ ਵੀ ਪੜ੍ਹੋ: ਸੁਪਰਸਟਾਰ ਰਾਜੇਸ਼ ਖੰਨਾ ਦੀ ਬਲਾਕਬਸਟਰ ਫਿਲਮ 'ਬਾਵਰਚੀ' ਦਾ ਬਣੇਗਾ ਰੀਮੇਕ, ਜਾਣੋ ਕੌਣ ਨਿਭਾਏਗਾ ਮੁੱਖ ਕਿਰਦਾਰ