ਪੜਚੋਲ ਕਰੋ
Exclusive: ਗੁਰਨਾਮ ਭੁਲੱਰ ਦੀ ‘ਸੁਰਖੀ ਬਿੰਦੀ’ ‘ਚ ਨਾ ਸੋਨਮ ਤੇ ਨਾ ਸਿੰਮੀ, ਜਾਣੋ ਕੌਣ ਕਰੇਗੀ ਸਕਰੀਨ ਸ਼ੇਅਰ

ਚੰਡੀਗੜ੍ਹ: ਪਾਲੀਵੁੱਡ ਸਿੰਗਰ ਗੁਰਨਾਮ ਭੁਲੱਰ ਵੀ ਜਲਦੀ ਹੀ ਫ਼ਿਲਮਾਂ ‘ਚ ਆਉਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਗੁਰਨਾਮ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ ‘ਸੁਰਖੀ ਬਿੰਦੀ’ ਦੇ ਸੈੱਟ ‘ਤੇ ਸਪੌਟ ਕੀਤਾ ਗਿਆ। ਇਸ ਬਾਰੇ ਖ਼ਬਰਾਂ ਆਈਆਂ ਕਿ ਫ਼ਿਲਮ ‘ਚ ਉਨ੍ਹਾਂ ਨਾਲ ਸੋਨਮ ਬਾਜਵਾ ਸਕਰੀਨ ਸ਼ੇਅਰ ਕਰੇਗੀ। ਗੱਲ ਇੱਥੇ ਹੀ ਨਹੀਂ ਮੁੱਕੀ ਇਸ ਤੋਂ ਬਾਅਦ ਫ਼ਿਲਮ ‘ਚ ਸਿੰਮੀ ਚਾਹਲ ਦਾ ਨਾਂ ਸਾਹਮਣੇ ਆਇਆ ਪਰ ਇਹ ਵੀ ਫਾਈਨਲ ਨਹੀਂ ਹੋ ਸਕਿਆ। ਇਸ ਬਾਰੇ ਪਤਾ ਕਰਨ ਲਈ 'ਏਬੀਪੀ ਸਾਂਝਾ' ਦੀ ਟੀਮ ‘ਸੁਰਖੀ ਬਿੰਦੀ’ ਦੇ ਡਾਇਰੈਕਟਰ ਜਗਦੀਪ ਸਿੱਧੂ ਕੋਲ ਪਹੁੰਚੀ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ਆਖਰ ਗੁਰਨਾਮ ਭੁੱਲਰ ਨਾਲ ਫ਼ਿਲਮ ‘ਸੁਰਖੀ ਬਿੰਦੀ’ ‘ਚ ਕੌਣ ਨਜ਼ਰ ਆਵੇਗੀ। ਜਗਦੀਪ ਸਿੱਧੂ ਨੇ ਸਾਫ ਕਿਹਾ ਹੈ ਕਿ ਗੁਰਨਾਮ ਨਾਲ ‘ਸੁਰਖੀ ਬਿੰਦੀ’ ‘ਚ ਸਰਗੁਣ ਮਹਿਤਾ ਨਜ਼ਰ ਆਵੇਗੀ। ਜਗਦੀਪ ਦੀ ਮੰਨੀਏ ਤਾਂ ਸੋਨਮ ਨਾਲ ਡੇਟਸ ਦਾ ਇਸ਼ੂ ਹੋਣ ਕਾਰਨ ਉਹ ਇਹ ਫ਼ਿਲਮ ਨਹੀਂ ਕਰ ਸਕੀ। ਹੁਣ ਇਸ ਫ਼ਿਲਮ ‘ਚ ਗੁਰਨਾਮ ਤੇ ਸਰਗੁਣ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਇਸੇ ਹਫਤੇ ਗੁਰਨਾਮ ਦੀ ਪਹਿਲੀ ਫ਼ਿਲਮ ‘ਗੁੱਡੀਆਂ ਪਟੋਲੇ’ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਬਾਅਦ ਉਹ ‘ਸੁਰਖੀ ਬਿੰਦੀ’ ਤੇ ‘ਵਲੈਤੀ ਜੰਤਰ’ ‘ਚ ਨਜ਼ਰ ਆਉਣਗੇ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ


















