ਪੜਚੋਲ ਕਰੋ
Advertisement
Gyanvapi Masjid Case: ਗਿਆਨਵਾਪੀ ਮਸਜਿਦ 'ਚ ਸ਼ਿਵਲਿੰਗ ਮਿਲਣ ਬਾਰੇ ਪੱਤਰਕਾਰਾਂ ਨੇ ਪੁੱਛਿਆ ਸਵਾਲ ਤਾਂ ਅੱਗੋਂ ਕੰਗਣਾ ਰਣੌਤ ਨੇ ਦਿੱਤਾ ਇਹ ਜਵਾਬ...
ਮੀਡੀਆ ਨੇ ਕੰਗਨਾ ਤੋਂ ਗਿਆਨਵਾਪੀ ਮਸਜਿਦ 'ਚ ਮਿਲੇ ਸ਼ਿਵਲਿੰਗ ਦੇ ਦਾਅਵਿਆਂ 'ਤੇ ਸਵਾਲ ਕੀਤਾ ਤਾਂ ਅਦਾਕਾਰਾ ਨੇ ਖੁੱਲ੍ਹ ਕੇ ਜਵਾਬ ਦਿੱਤਾ। ਆਪਣੀ ਬੇਬਾਕੀ ਲਈ ਜਾਣੀ ਜਾਂਦੀ ਕੰਗਨਾ ਨੇ ਕਿਹਾ ਕਿ 'ਕਾਸ਼ੀ ਦੇ ਹਰ ਕਣ 'ਚ ਮਹਾਦੇਵ ਵੱਸੇ ਹਨ'।
Kangana Ranaut On Gyanvapi Masjid Case: ਦੇਸ਼ 'ਚ ਚੱਲ ਰਹੇ ਗਿਆਨਵਾਪੀ ਮਸਜਿਦ ਵਿਵਾਦ ਦਰਮਿਆਨ ਅਦਾਕਾਰਾ ਕੰਗਨਾ ਰਣੌਤ ਵਾਰਾਨਸੀ ਪਹੁੰਚੀ ਹੈ। ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਧਾਕੜ' ਦਾ ਪ੍ਰਮੋਸ਼ਨ ਕਰ ਰਹੀ ਹੈ। ਇਸ ਸਿਲਸਿਲੇ 'ਚ ਉਹ 'ਧਾਕੜ' ਦੀ ਟੀਮ ਤੇ ਕਲਾਕਾਰਾਂ ਨਾਲ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੀ, ਜਿੱਥੇ ਉਸ ਨੇ ਦਰਸ਼ਨ ਕੀਤੇ ਤੇ ਪੂਜਾ ਅਰਚਨਾ ਕੀਤੀ।
ਇਸ ਦੌਰਾਨ ਜਦੋਂ ਮੀਡੀਆ ਨੇ ਕੰਗਨਾ ਤੋਂ ਗਿਆਨਵਾਪੀ ਮਸਜਿਦ 'ਚ ਮਿਲੇ ਸ਼ਿਵਲਿੰਗ ਦੇ ਦਾਅਵਿਆਂ 'ਤੇ ਸਵਾਲ ਕੀਤਾ ਤਾਂ ਅਦਾਕਾਰਾ ਨੇ ਖੁੱਲ੍ਹ ਕੇ ਜਵਾਬ ਦਿੱਤਾ। ਆਪਣੀ ਬੇਬਾਕੀ ਲਈ ਜਾਣੀ ਜਾਂਦੀ ਕੰਗਨਾ ਨੇ ਕਿਹਾ ਕਿ 'ਕਾਸ਼ੀ ਦੇ ਹਰ ਕਣ 'ਚ ਮਹਾਦੇਵ ਵੱਸੇ ਹਨ'।
ਰਿਪੋਰਟਾਂ ਦੇ ਸਵਾਲ ਦੇ ਜਵਾਬ 'ਚ ਕੰਗਨਾ ਨੇ ਕਿਹਾ, 'ਜਿਵੇਂ ਮਥੁਰਾ ਦੇ ਹਰ ਕਣ 'ਚ ਭਗਵਾਨ ਕ੍ਰਿਸ਼ਨ ਹਨ, ਜਿਵੇਂ ਅਯੁੱਧਿਆ ਦੇ ਹਰ ਕਣ 'ਚ ਰਾਮ ਹਨ, ਉਸੇ ਤਰ੍ਹਾਂ ਕਾਸ਼ੀ ਦੇ ਹਰ ਕਣ 'ਚ ਮਹਾਦੇਵ ਹਨ। ਉਨ੍ਹਾਂ ਨੂੰ ਕਿਸੇ ਢਾਂਚੇ ਦੀ ਲੋੜ ਨਹੀਂ। ਇਸ ਤੋਂ ਬਾਅਦ ਕੰਗਨਾ ਨੇ ਹਰ ਹਰ ਮਹਾਦੇਵ ਦੇ ਨਾਅਰੇ ਲਾਏ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Uttar Pradesh | Actor Kangana Ranaut, along with the team & cast of the film 'Dhaakad', visited and offered prayers at Shri Kashi Vishwanath Temple in Varanasi yesterday. pic.twitter.com/jxrj2EvsUB
— ANI UP/Uttarakhand (@ANINewsUP) May 19, 2022
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕੰਗਨਾ ਰਣੌਤ ਵੱਖ-ਵੱਖ ਥਾਵਾਂ 'ਤੇ ਜਾ ਕੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ' ਸ਼ੋਅ 'ਚ ਪਹੁੰਚੀ ਸੀ। ਇਸ ਦੇ ਨਾਲ ਹੀ ਅਦਾਕਾਰਾ ਵਾਰਾਣਸੀ ਪਹੁੰਚ ਚੁੱਕੀ ਹੈ। ਕੰਗਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਸ਼ੀ ਵਿਸ਼ਵਨਾਥ ਮੰਦਰ 'ਚ ਆਰਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੋ-ਸਟਾਰ ਅਰਜੁਨ ਰਾਮਪਾਲ ਤੇ ਦਿਵਿਆ ਦੱਤਾ ਵੀ ਮੌਜੂਦ ਹਨ। ਕੰਗਨਾ ਨੇ ਇਸ ਫਿਲਮ 'ਚ ਜ਼ਬਰਦਸਤ ਐਕਸ਼ਨ ਸੀਨ ਕੀਤੇ ਹਨ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਫਿਲਮ ਕੱਲ ਯਾਨੀ 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement