ਪੜਚੋਲ ਕਰੋ
Advertisement
RSS ਮੁਖੀ ਨੂੰ ਅੱਤਵਾਦੀ ਕਹਿ ਕਸੂਤੀ ਘਿਰੀ ਹਾਰਡ ਕੌਰ, ਕੇਸ ਦਾਇਰ
ਹਾਲ ਹੀ ‘ਚ ਰੈਪਰ ਤੇ ਸਿੰਗਰ ਹਾਰਡ ਕੌਰ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਵਿਵਾਦਤ ਕੁਮੈਂਟ ਕੀਤਾ ਸੀ। ਇਸ ਖਿਲਾਫ ਹੁਣ ਵਾਰਾਣਸੀ ਦੇ ਕੈਂਟ ਥਾਣੇ ‘ਚ ਕੇਸ ਦਰਜ ਹੋਇਆ ਹੈ।
ਨਵੀਂ ਦਿੱਲੀ: ਹਾਲ ਹੀ ‘ਚ ਰੈਪਰ ਤੇ ਸਿੰਗਰ ਹਾਰਡ ਕੌਰ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਵਿਵਾਦਤ ਕੁਮੈਂਟ ਕੀਤਾ ਸੀ। ਇਸ ਖਿਲਾਫ ਹੁਣ ਵਾਰਾਣਸੀ ਦੇ ਕੈਂਟ ਥਾਣੇ ‘ਚ ਕੇਸ ਦਰਜ ਹੋਇਆ ਹੈ। ਇਹ ਕਾਰਵਾਈ ਦੌਲਤਪੁਰ ਪਾਂਡੇਪੁਰ ਨਿਵਾਸੀ ਵਕੀਲ ਸ਼ਸ਼ਾਂਕ ਤ੍ਰਿਪਾਠੀ ਨੇ ਕੀਤਾ ਹੈ। ਹਾਰਡ ਕੌਰ ‘ਤੇ ਆਈਟੀ ਐਕਟ ਤਹਿਤ ਕੇਸ ਕੀਤਾ ਗਿਆ ਹੈ
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਹਾਰਡ ਕੌਰ ਨੇ ਮੋਹਨ ਤੇ ਯੋਗੀ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਪੋਸਟ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਸ਼ਾਂਕ ਦੀ ਸ਼ਿਕਾਇਤ ‘ਤੇ ਗਾਇਕਾ ਖਿਲਾਫ ਧਾਰਾ 153 ਏ ਤੇ 124ਏ, 500, 505 ਤੇ 66 ਆਈਟੀ ਐਕਟ ਤਹਿਤ ਕੇਸ ਦਾਇਰ ਕੀਤਾ ਗਿਆ ਹੈ।
ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਵਿਵਾਦਤ ਪੋਸਟਾਂ ਪਾਈਆਂ ਸੀ। ਉਸ ਨੇ ਮੋਹਨ ਭਾਗਵਤ ਨੂੰ ਅੱਤਵਾਦੀ ਤੱਕ ਕਿਹਾ ਸੀ। ਉਸ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਪੋਸਟ ਕੀਤੇ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement