Tere Layi New Punjabi Film: ਸਾਲ 2022 ਪੰਜਾਬੀ ਇੰਡਸਟਰੀ ਲਈ ਭਾਗਾਂ ਵਾਲਾ ਚੜ੍ਹਿਆ ਹੈ। ਖਾਸ ਕਰਕੇ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ `ਚ ਫ਼ਿਲਮਾਂ ਦੀ ਝੜੀ ਲੱਗ ਰਹੀ ਹੈ। ਹੁਣ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਇਹ ਫ਼ਿਲਮ ਹੈ `ਤੇਰੇ ਲਈ`। ਇਸ ਫ਼ਿਲਮ `ਚ ਹਰੀਸ਼ ਵਰਮਾ ਤੇ ਸਵੀਤਾਜ ਬਰਾੜ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।
ਫ਼ਿਲਹਾਲ ਫ਼ਿਲਮ ਦੀ ਪਹਿਲੀ ਝਲਕ ਯਾਨਿ ਪੋਸਟਰ ਤੇ ਸਟਾਰ ਕਾਸਟ ਸਾਹਮਣੇ ਆਈ ਹੈ। ਇਸ ਫ਼ਿਲਮ ਹਰੀਸ਼ ਵਰਮਾ ਤੇ ਸਵੀਤਾਜ ਬਰਾੜ ਦੇ ਨਾਲ ਨਾਲ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰ `ਚ ਨਜ਼ਰ ਆਉਣਗੇ। ਇਹ ਫ਼ਿਲਮ 7 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਫ਼ਿਲਮ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਸਵੀਤਾਜ ਬਰਾੜ ਨੇ ਲਿਖਿਆ, "ਹਰ ਐਕਟਰ ਦੀ ਇਹ ਤਮੰਨਾ ਹੁੰਦੀ ਆ ਕਿ ਓਹਨੂੰ ਕੋਈ ਅਜਿਹਾ ਪ੍ਰੋਜੈਕਟ ਮਿਲੇ ਜਿਸ ਵਿੱਚ ਓਹਨੂੰ ਆਪਣੀ ਦਮਦਾਰ ਐਕਟਿੰਗ ਦਿਖਾਉਣ ਦਾ ਮੌਕਾ ਮਿਲੇ, ਤੇ ਮੇਰੇ ਲਈ ਇਹੀ ਉਹ ਪ੍ਰੋਜੈਕਟ ਆ। ਮੈਂ ਫ਼ਿਲਮ ਦੀ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਕਿ ਮੈਂ ਉਨ੍ਹਾਂ ਦੀਆਂ ਉਮੀਦਾਂ `ਤੇ ਖਰੀ ਉੱਤਰ ਸਕਦੀ ਹਾਂ।"
ਦਸ ਦਈਏ ਕਿ ਪੰਜਾਬੀ ਸਿੰਗਰ ਤੇ ਐਕਟਰ ਰੌਸ਼ਨ ਪ੍ਰਿੰਸ ਨੇ ਵੀ ਇਸ ਫ਼ਿਲਮ ਦੇ ਪੋਸਟਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਫ਼ਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਕਾਬਿਲੇਗ਼ੌਰ ਹੈ ਕਿ ਰੌਸ਼ਨ ਪ੍ਰਿੰਸ ਦੀ ਫ਼ਿਲਮ ਬਿਊਟੀਫ਼ੁਲ ਬਿੱਲੋ 11 ਅਗਸਤ ਨੂੰ ਓਟੀਟੀ ਪਲੇਟਫ਼ਾਰਮ ਜ਼ੀ5 ਤੇ ਰਿਲੀਜ਼ ਹੋਈ। ਫ਼ਿਲਮ ਨੂੰ ਹੁਣ ਤੱਕ ਡੇਢ ਕਰੋੜ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਫ਼ਿਲਮ ਨੂੰ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।