ਪੜਚੋਲ ਕਰੋ
ਸ਼ਾਹਰੁਖ ਖਾਨ ਦਾ ਵੱਡਾ ਬਿਆਨ, ਕਿਹਾ ਕੋਈ ਧਰਮ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦਾ ਧਰਮ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਸ਼ਾਹਰੁਖ ਟੀਵੀ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ 5 'ਚ ਪਹੁੰਚੇ।

ਨਵੀਂ ਦਿੱਲੀ: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦਾ ਧਰਮ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਸ਼ਾਹਰੁਖ ਟੀਵੀ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ 5 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਆਪਣੇ ਤੇ ਆਪਣੀ ਪਤਨੀ ਦੇ ਧਰਮ ਬਾਰੇ ਬੋਲਦਿਆਂ ਕਿਹਾ ਕਿ "ਅਸੀਂ ਕੋਈ ਹਿੰਦੂ ਮੁਸਲਮਾਨ ਦੀ ਗੱਲ ਹੀ ਨਹੀਂ ਕੀਤੀ। ਮੇਰੀ ਪਤਨੀ ਹਿੰਦੂ ਹੈ, ਮੈਂ ਮੁਸਲਮਾਨ ਹਾਂ ਤੇ ਮੇਰੇ ਬੱਚੇ ਹਿੰਦੁਸਤਾਨੀ ਹਨ। ਸ਼ਾਹਰੁਖ ਨੇ ਆਪਣੇ ਬੱਚਿਆਂ ਦਾ ਸਕੂਲ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦ ਉਹ ਸਕੂਲ ਗਏ ਤਾਂ ਉੱਥੇ ਵੀ ਲਿਖਣਾ ਪੈਂਦਾ ਹੈ ਕਿ ਧਰਮ ਕੀ ਹੈ? ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੀ ਬੇਟੀ ਛੋਟੀ ਸੀ ਤਾਂ ਉਸ ਨੇ ਆ ਕੇ ਪੁੱਛਿਆ ਕਿ ਪਾਪਾ ਅਸੀਂ ਕਿਹੜੇ ਧਰਮ ਦੇ ਹਾਂ। ਤਾਂ ਮੈਂ ਉਸ ਨੂੰ ਲਿਖ ਕੇ ਦਿੱਤਾ ਕਿ ਅਸੀਂ ਇੰਡੀਅਨ ਹੀ ਹਾਂ, ਕੋਈ ਧਰਮ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ।"
ਸ਼ਾਹਰੁਖ ਦੀਆਂ ਇਹ ਗੱਲਾਂ ਸੁਣ ਕੇ ਉੱਥੇ ਮੌਜੂਦ ਹਰ ਸ਼ਖ਼ਸ ਤਾਲੀਆਂ ਮਾਰਨ ਲੱਗ ਪਿਆ। ਦੱਸ ਦਈਏ ਕਿ ਸ਼ਾਹਰੁਖ ਆਪਣੇ ਘਰ 'ਚ ਹਰ ਤਿਉਹਾਰ ਮਨਾਉਂਦੇ ਹਨ।My wife is Hindu, I am a Muslim and my kids are Hindustan. My daughter was asked the religion in school form, I told her we are Indians 🇮🇳 ❤️ - The pride of India Shah Rukh Khan. #RepublicDayIndia #RepublicDay2020 pic.twitter.com/Qk95xxLT3j
— Neel Joshi (@neeljoshiii) January 25, 2020
ਹੋਰ ਪੜ੍ਹੋ























