ਪੜਚੋਲ ਕਰੋ
Advertisement
ਐਪਲ ਦੇ ਨਵੇਂ ਪ੍ਰੋਡਕਟ ਬਾਰੇ ਖੁੱਲ੍ਹ ਕੇ ਬੋਲੇ ਕਿੰਗ ਖ਼ਾਨ ਸ਼ਾਹਰੁਖ
ਐਪਲ ਨੇ ਨਵੇਂ ਏਅਰਪੋਡ ਨੂੰ 3 ਹਫਤੇ ਪਹਿਲਾਂ ਹੀ ਲੌਂਚ ਕੀਤਾ ਸੀ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਲੋਕਾਂ ਨੂੰ ਇਹ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਉਹ ਇਸ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ। ਐਪਲ ਦੇ ਪ੍ਰੋਡਕਟਸ ਦੀ ਤਾਰੀਫ ਕਰਨ ਵਾਲਿਆਂ ‘ਚ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖ਼ਾਨ ਵੀ ਸ਼ਾਮਲ ਹਨ।
ਮੁੰਬਈ: ਐਪਲ ਨੇ ਨਵੇਂ ਏਅਰਪੋਡ ਨੂੰ 3 ਹਫਤੇ ਪਹਿਲਾਂ ਹੀ ਲੌਂਚ ਕੀਤਾ ਸੀ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਲੋਕਾਂ ਨੂੰ ਇਹ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਉਹ ਇਸ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ। ਐਪਲ ਦੇ ਪ੍ਰੋਡਕਟਸ ਦੀ ਤਾਰੀਫ ਕਰਨ ਵਾਲਿਆਂ ‘ਚ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖ਼ਾਨ ਵੀ ਸ਼ਾਮਲ ਹਨ।
ਬਾਲੀਵੁੱਡ ਐਕਟਰ ਸ਼ਾਹਰੁਖ ਨੇ ਐਪਲ ਦੀ ਤਾਰੀਫ ਕਰਨ ਲਈ ਇੰਸਟਾਗ੍ਰਾਮ ਦਾ ਸਹਾਰਾ ਲਿਆ। ਉਨ੍ਹਾਂ ਨੇ ਨਵੇਂ ਈਅਰਪੋਡ ਨੂੰ ਲੈ ਕੇ ਪੋਸਟ ਸ਼ੇਅਰ ਕੀਤੀ ਹੈ। ਸ਼ਹਾਰੁਖ ਨੇ ਆਪਣੇ ਕੰਨ ‘ਚ ਈਅਰਪੋਡ ਨੂੰ ਲਾ ਕੇ ਲਿਖਿਆ, “ਐਪਲ ਆਪਣੇ ਹਰ ਪ੍ਰੋਡਕਟ ਨਾਲ ਆਪਣੇ ਗੇਮ ਨੂੰ ਵਧਾ ਰਿਹਾ ਹੈ। ਈਅਰਫੋਨ ਦਾ ਜ਼ਿਆਦਾ ਇਸਤੇਮਾਲ ਨਾ ਕਰੋ ਪਰ ਇਹ ਈਅਰਪੌਡ ਸ਼ਾਨਦਾਰ ਹਨ। ਮੇਰੇ ਕਲੇਸ਼ਕਨ ‘ਚ ਜੁੜਣ ਲਈ ਐਪਲ ਦਾ ਧੰਨਵਾਦ।”
ਈਅਰਪੋਡ ਦੀ ਗੱਲ ਕਰੀਏ ਤਾਂ ਇਹ ਦੁਨੀਆ ਦੇ ਸਭ ਤੋਂ ਪ੍ਰਸਿੱਧ ਵਾਇਅਰਲੈੱਸ ਹੈਡਫੋਨ ਹਨ ਜਿਸ ਨੂੰ 20 ਮਾਰਚ ਨੂੰ ਲੌਂਚ ਕੀਤਾ ਗਿਆ ਸੀ। ਇਸ ‘ਚ ਐਪਲ ਨੇ ਐਚ1 ਚਿੱਪ ਦਾ ਇਸਤੇਮਾਲ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਇਹ ਜਲਦੀ ਕਨੈਕਟ ਹੋ ਜਾਂਦਾ ਹੈ। ਇਹ ਨਵੇਂ ਵਾਇਅਰਲੈੱਸ ਚਾਰਜਿੰਗ ਕੇਸ ਨਾਲ ਆਉਂਦੇ ਹਨ। ਐਪਲ ਨੇ ਇਨ੍ਹਾਂ ਦੀ ਕੀਮਤ 14,900 ਰੁਪਏ ਰੱਖੀ ਹੈ ਤੇ ਵਾਇਅਰਲੈੱਸ ਕੇਸ ਨਾਲ ਇਸ ਦੀ ਕੀਮਤ 18,900 ਰੁਪਏ ਹੈ। ਨਵੇਂ ਈਅਰਪੋਡ ‘ਚ ਸਿਰੀ ਦੀ ਮਦਦ ਨਾਲ ਕਾਫੀ ਕੁਝ ਕੀਤਾ ਜਾ ਸਕਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement