ਮੁੰਬਈ: ਟੀਵੀ ਦੀ ਅਕਸ਼ਰਾ ਬਹੂ ਤੇ ਬਿੱਗ ਬੌਸ-11 ਕੰਟੈਸਟੈਂਟ ਹਿਨਾ ਖ਼ਾਨ ਲਗਾਤਾਰ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਹਿਨਾ ਏਕਤਾ ਕਪੂਰ ਦੇ ਟੀਵੀ ਸ਼ੋਅ ‘ਕਸੌਟੀ ਜ਼ਿੰਦਗੀ ਕੀ’ ‘ਚ ਨੈਗਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਉਂਦੀ ਹੈ। ਜਲਦੀ ਹੀ ਉਹ ਟੀਵੀ ਸ਼ੋਅ ਨੂੰ ਬਾਏ-ਬਾਏ ਕਰਨ ਵਾਲੀ ਹੈ। ਇਸ ਦੇ ਨਾਲ ਹੀ ਵੱਡੀ ਖੁਸ਼ਖ਼ਬਰੀ ਵੀ ਹੈ।

ਖ਼ਬਰਾਂ ਨੇ ਕਿ ਹਿਨਾ ਨੇ ਇੱਕਠੀਆਂ ਤਿੰਨ ਫ਼ਿਲਮਾਂ ਸਾਈਨ ਕੀਤੀਆਂ ਹਨ। ਇਸ ਦੀ ਜਾਣਕਾਰੀ ਹਿਨਾ ਨੇ ਵੀਡੀਓ ‘ਚ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਪ੍ਰੋਜੈਕਟਸ ਹਿਨਾ ਕੋਲ ਇੱਕ ਇੰਟਰਨੈਸ਼ਨਲ ਪ੍ਰੋਜੈਕਟ ਵੀ ਹੈ। ਹਿਨਾ ਦੇ ਡੈਬਿਊ ਫ਼ਿਲਮ ਦੀ ਗੱਲ ਕਰੀਏ ਤਾਂ ‘ਲਾਇਨਸ’ ਨਾਲ ਫ਼ਿਲਮੀ ਸਫਰ ਦੀ ਸ਼ੁਰੂਆਤ ਹੋਵੇਗੀ।



ਇਹੀ ਕਾਰਨ ਹੈ ਕਿ ਹਿਨਾ ਨੇ ਏਕਤਾ ਕਪੂਰ ਦੇ ਟੀਵੀ ਸੀਰੀਅਲ ਤੋਂ ਬ੍ਰੈਕ ਲਿਆ ਹੈ। ਆਪਣੀ ਫ਼ਿਲਮਾਂ ਦੀ ਸ਼ੂਟਿੰਗ ਕਰਕੇ ਹਿਨਾ ਸੀਰੀਅਲ ਦੀ ਸ਼ੂਟਿੰਗ ਨਹੀਂ ਕਰ ਪਾਵੇਗੀ। ਇਸ ਦੇ ਨਾਲ ਹੀ ਵੀਡੀਓ ‘ਚ ਹਿਨਾ ਨੇ ਕਿਹਾ ਕਿ ਉਹ ਅਗਸਤ ‘ਚ ਫੇਰ ਸੀਰੀਅਲ ‘ਚ ਵਾਪਸੀ ਕਰ ਸਕਦੀ ਹੈ।