ਮੁੰਬਈ: ਬਾਗੀ ਐਕਟਰਸ ਦਿਸ਼ਾ ਪਟਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਜਿਸ ਕਾਰਨ ਉਸ ਨੂੰ ਅਕਸਰ ਹੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਸ਼ਾ ਨੇ ਧਨਤੇਰਸ ਮੌਕੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਇੱਕ ਬ੍ਰੈਂਡ ਨੂੰ ਪ੍ਰਮੋਟ ਕਰਦੀ ਵੀ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਦਿਸ਼ਾ ਨੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ।


ਦਿਸ਼ਾ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਕਿ ਉਸ ਨੇ ਬਲਾਊਜ਼ ਦੀ ਥਾਂ ਕੈਲਵੀਨ ਕਲੀਨ ਦਾ ਇਨਰਵੀਅਰ ਪਾਇਆ ਹੈ। ਇਸ ਨੂੰ ਲੈ ਕੇ ਉਸ ਨੂੰ ਅੱਪਸ਼ਬਦ ਬੋਲੇ ਜਾ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਦੀਸ਼ਾ ਨੇ ਆਪਣੀ ਬੋਲਡ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੋਵੇ।

ਇਸ ਤੋਂ ਬਾਅਦ ਟੀਵੀ ਦੀ ਫੇਮਸ ਸਟਾਰ ਹਿਨਾ ਖ਼ਾਨ ਨੇ ਵੀ ਦੀਵਾਲੀ ਮੌਕੇ ਆਪਣੇ ਫੈਨਸ ਲਈ ਆਪਣੀ ਗਲੈਮਰਸ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਕੁਝ ਘੰਟੇ ‘ਚ ਹੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਗਈ। ਇਸ ਤਸਵੀਰ ‘ਚ ਹਿਨਾ ਨੇ ਬਿਕਨੀ ਪਾਈ ਹੈ ਤੇ ਉਹ ਇਨ੍ਹੀਂ ਦਿਨੀਂ ਦੁਬਈ ‘ਚ ਵਕੇਸ਼ਨ ਇੰਜੂਆਏ ਕਰ ਰਹੀ ਹੈ।


ਜੇਕਰ ਦੋਵਾਂ ਸਟਾਰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਿਨਾ, ਏਕਤਾ ਕਪੂਰ ਦੇ ਟੀਵੀ ਸ਼ੋਅ ‘ਕਸੌਟੀ ਜਿੰਦਗੀ ਕੀ’ ‘ਚ ਕਮੋਲੀਕਾ ਦਾ ਰੋਲ ਕਰਦੀ ਨਜ਼ਰ ਆ ਰਹੀ ਹੈ ਜਦੋਂਕਿ ਦੀਸ਼ਾ ਨੇ ਹਾਲ ਹੀ ‘ਚ ਆਪਣੀ ਸਲਮਾਨ ਖ਼ਾਨ ਨਾਲ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਕਰ ਲਈ ਹੈ। ਹੁਣ ਤੁਹਾਨੂੰ ਇਨ੍ਹਾਂ ਦੋਨਾਂ ਵਿੱਚੋਂ ਕਿਸ ਦੀ ਲੁੱਕ ਜ਼ਿਆਦਾ ਪਸੰਦ ਆਈ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।