Pathaan: ‘ਪਠਾਨ’ ਵਿਵਾਦ ‘ਤੇ ਹਿੰਦੂ ਪੁਜਾਰੀ ਦਾ ਬਿਆਨ, ਸ਼ਾਹਰੁਖ ਖਾਨ ਨੂੰ ਜ਼ਿੰਦਾ ਸਾੜਨ ਦੀ ਦਿੱਤੀ ਧਮਕੀ
Shah Rukh Khan Besharam Rang Controversy: ਵਿਵਾਦ ਦਰਮਿਆਨ ਇੱਥੋਂ ਦੇ ਤਪੱਸਵੀ ਛਾਉਣੀ ਮੰਦਰ ਦੇ ਮੁੱਖ ਪੁਜਾਰੀ ਪਰਮਹੰਸ ਅਚਾਰੀਆ ਨੇ ਕਿਹਾ ਕਿ ਉਹ ਅਭਿਨੇਤਾ ਸ਼ਾਹਰੁਖ ਅਤੇ ਉਨ੍ਹਾਂ ਆਨਲਾਈਨ ਚੈਨਲਾਂ ਦੇ ਮਾਲਕਾਂ ਨੂੰ ਜ਼ਿੰਦਾ ਸਾੜ ਦੇਣਗੇ
Pathaan Controversy: ਸ਼ਾਹਰੁਖ ਖਾਨ ਅਭਿਨੀਤ ਬਾਲੀਵੁੱਡ ਫਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਇੱਥੋਂ ਦੇ ਤਪੱਸਵੀ ਛਾਉਣੀ ਮੰਦਰ ਦੇ ਮੁੱਖ ਪੁਜਾਰੀ ਪਰਮਹੰਸ ਅਚਾਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਭਿਨੇਤਾ ਸ਼ਾਹਰੁਖ ਅਤੇ ਉਨ੍ਹਾਂ ਆਨਲਾਈਨ ਚੈਨਲਾਂ ਦੇ ਮਾਲਕਾਂ ਨੂੰ ਜ਼ਿੰਦਾ ਸਾੜ ਦੇਣਗੇ, ਜਿਨ੍ਹਾਂ ’ਤੇ ਇਹ ਗੀਤ ਉਪਲਬਧ ਹੈ। ਆਚਾਰੀਆ ਨੇ ਕਿਹਾ ਕਿ ਮੈਂ ਜੇਹਾਦੀ ਸਾਹਰੁਖ ਖਾਨ, ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਜ਼ਿੰਦਾ ਸਾੜ ਦੇਵਾਂਗਾ।
View this post on Instagram
ਉਨ੍ਹਾਂ ਕਿਹਾ ਕਿ ਇਸ ਫਿਲਮ ’ਚ ਭਗਵੇਂ ਕੱਪੜੇ ਪਹਿਨੀ ਦੀਪਿਕਾ ਪਾਦੂਕੋਣ ਨੂੰ ਹਿੰਦੂ ਔਰਤ ਹੋਣ ਕਾਰਨ ਛੱਡ ਦਿੱਤਾ ਜਾਵੇਗਾ। ਉਸ ਨੂੰ ਆਪਣੇ ਪਾਪ ਦਾ ਅਹਿਸਾਸ ਕਰਨ ਅਤੇ ਸੰਤਾਂ ਤੋਂ ਮਾਫ਼ੀ ਮੰਗਣ ਦਾ ਮੌਕਾ ਦਿੱਤਾ ਜਾਵੇਗਾ।
View this post on Instagram
ਕੁਝ ਦੱਖਣਪੰਥੀ ਸਮੂਹ ਇਸ ਗੀਤ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਹੋਰ ਹਿੱਸਿਆਂ 'ਚ ਖਾਨ ਅਤੇ ਹੋਰ ਲੋਕਾਂ ਦੇ ਪੁਤਲੇ ਸਾੜੇ ਗਏ ਹਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਫਿਲਮ ਦੇ ਕਲਾਕਾਰਾਂ ਦੁਆਰਾ ਪਹਿਨੇ ਗਏ ਕੱਪੜਿਆਂ ਦੇ ਰੰਗ 'ਤੇ ਇਤਰਾਜ਼ ਜਤਾਇਆ ਹੈ।