Marilyn Monroe: ਮਰਨ ਤੋਂ ਬਾਅਦ ਲੋਕਾਂ ਨੂੰ ਡਰਾ ਰਿਹਾ ਇਸ ਹਾਲੀਵੁੱਡ ਅਦਾਕਾਰਾ ਦਾ ਭੂਤ! ਹੋਟਲ ਕਮਰੇ 'ਚ ਭਟਕ ਰਹੀ ਆਤਮਾ
Marilyn Monroe Ghost: ਮਾਰਲਿਨ ਮੂਨਰੋ ਦੀ ਮੌਤ ਮਹਿਜ਼ 36 ਸਾਲ ਦੀ ਉਮਰ 'ਚ ਹੋ ਗਈ ਸੀ। ਉਸ ਦੀ ਮੌਤ ਕਿਵੇਂ ਹੋਈ, ਇਹ ਅੱਜ ਤੱਕ ਭੇਤ ਹੀ ਬਣਿਆ ਹੋਇਆ ਹੈ। ਉਸ ਦੀ ਮੌਤ ਲਾਸ ਏਂਜਲਸ ਦੇ ਹੋਟਲ ਰੂਜ਼ਵੈਲਟ 'ਚ ਹੋਈ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Marilyn Monroe Ghost: ਮਾਰਲਿਨ ਮੂਨਰੋ ਆਪਣੇ ਸਮੇਂ ਦੀ ਟੌਪ ਦੀ ਬਾਲੀਵੁੱਡ ਅਦਾਕਾਰਾ ਰਹੀ ਹੈ। ਉਹ 60-70 ਦੇ ਦਹਾਕਿਆਂ 'ਚ ਦੁਨੀਆ ਦੀ ਸਭ ਤੋਂ ਮਸ਼ਹੂਰ ਅਭਿਨੇਤਰੀ ਹੁੰਦੀ ਸੀ। ਇੱਥੋਂ ਤੱਕ ਕਿ ਪੁਰਾਣੇ ਜ਼ਮਾਨੇ ਦੀਆਂ ਬਾਲੀਵੁੱਡ ਅਭਿਨੇਤਰੀਆਂ ਜਿਵੇਂ ਮਧੂਬਾਲਾ, ਨਰਗਿਸ ਤੱਕ ਉਨ੍ਹਾਂ ਦੇ ਸਟਾਇਲ ਨੂੰ ਕਾਪੀ ਕਰਦੀਆਂ ਸੀ। ਮਾਰਲਿਨ ਮੂਨਰੋ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਮਧੂਬਾਲਾ ਨਾਲ ਕਾਫੀ ਮਿਲਦੀ ਹੈ।
ਬਦਕਿਸਮਤੀ ਨਾਲ ਮਾਰਲਿਨ ਮੂਨਰੋ ਦੀ ਮੌਤ ਮਹਿਜ਼ 36 ਸਾਲ ਦੀ ਉਮਰ 'ਚ ਹੋ ਗਈ ਸੀ। ਉਸ ਦੀ ਮੌਤ ਕਿਵੇਂ ਹੋਈ, ਇਹ ਅੱਜ ਤੱਕ ਭੇਤ ਹੀ ਬਣਿਆ ਹੋਇਆ ਹੈ। ਉਸ ਦੀ ਮੌਤ ਲਾਸ ਏਂਜਲਸ ਦੇ ਹੋਟਲ ਰੂਜ਼ਵੈਲਟ 'ਚ ਹੋਈ ਸੀ। ਹੁਣ ਉਸ ਹੋਟਲ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਸ ਕਮਰੇ 'ਚ ਮਾਰਲਿਨ ਦੀ ਮੌਤ ਹੋਈ ਸੀ, ਉਸ ਕਮਰੇ 'ਚ ਅੱਜ ਵੀ ਮਰਹੂਮ ਅਦਾਕਾਰਾ ਦੀ ਆਤਮਾ ਭਟਕ ਰਹੀ ਹੈ। ਜੋ ਵੀ ਕੋਈ ਉਸ ਕਮਰੇ 'ਚ ਰਹਿਣ ਆਉਂਦਾ ਹੈ, ਉਸ ਨੂੰ ਮਾਰਲਿਨ ਦਾ ਭੂਤ ਦਿਖਾਈ ਦਿੰਦਾ ਹੈ। ਇੱਥੋਂ ਤੱਕ ਕਿ ਕਈ ਲੋਕਾਂ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਉਨ੍ਹਾਂ ਨੇ ਮਾਰਲਿਨ ਨੂੰ ਸ਼ੀਸ਼ੇ ਸਾਹਮਣੇ ਖੜੇ ਖੁਦ ਨੂੰ ਨਿਹਾਰਦੇ ਹੋਏ ਦੇਖਿਆ ਹੈ। ਇੰਸਟਾਗ੍ਰਾਮ 'ਤੇ ਇਸ ਦੀ ਵੀਡੀਓ ਵੀ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਦੇਖੋ ਵੀਡੀਓ:
View this post on Instagram
ਦੱਸ ਦਈਏ ਕਿ ਮਾਰਲਿਨ ਮੂਨਰੋ ਜਿੰਨੀਂ ਆਪਣੇ ਕਰੀਅਰ 'ਚ ਸਫਲ ਰਹੀ, ਉਨ੍ਹਾਂ ਹੀ ਉਹ ਪਰਸਨਲ ਲਾਈਫ 'ਚ ਫੇਲ੍ਹ ਰਹੀ। ਉਸ ਨੇ 4 ਵਿਆਹ ਕੀਤੇ ਸੀ ਤੇ ਉਸ ਦੇ ਚਾਰੇ ਵਿਆਹ ਟੁੱਟ ਗਏ ਸੀ। ਕਿਹਾ ਜਾਂਦਾ ਹੈ ਕਿ ਪਰਸਨਲ ਲਾਈਫ 'ਚ ਇਨ੍ਹਾਂ ਕੁੱਝ ਹੋਣ ਤੋਂ ਬਾਅਦ ਮਾਰਲਿਨ ਕਾਫੀ ਨਿਰਾਸ਼ ਹੋ ਗਈ ਸੀ, ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਈ। ਮਰਨ ਤੋਂ ਕੁੱਝ ਦਿਨ ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹ ਡਿਪਰੈਸ਼ਨ 'ਚ ਹੈ। ਉਹ ਮਰਨ ਤੋਂ ਪਹਿਲਾਂ ਹੋਟਲ ਰੂਜ਼ਵੈਲਟ 'ਚ ਠਹਿਰੀ ਹੋਈ ਸੀ, ਉੱਥੇ ਦੇ ਕਮਰੇ 'ਚ ਹੀ ਹੋਟਲ ਸਟਾਫ ਨੂੰ ਅਦਾਕਾਰਾ ਦੀ ਲਾਸ਼ ਮਿਲੀ ਸੀ। ਰਿਪੋਰਟਾਂ ਮੁਤਾਬਕ ਮਾਰਲਿਨ ਦੀ ਮੌਤ ਡਰੱਗਜ਼ ਦੀ ਓਵਰਡੋਜ਼ ਕਾਰਨ ਹੋਈ ਸੀ।