ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲਈ ਪਿਤਾ ਦਿਵਸ ਬਹੁਤ ਖਾਸ ਹੈ। ਦੋਵੇਂ ਇਸ ਸਾਲ ਮਾਤਾ-ਪਿਤਾ ਬਣੇ ਹਨ ਅਤੇ ਬੇਟੀ ਮਾਲਤੀ ਨਾਲ ਇਹ ਉਨ੍ਹਾਂ ਦਾ ਪਹਿਲਾ ਫਾਦਰਜ਼ ਡੇ ਹੈ। ਜਦੋਂ ਤੋਂ ਪ੍ਰਿਯੰਕਾ ਦੀ ਬੇਟੀ ਹਸਪਤਾਲ ਤੋਂ ਘਰ ਵਾਪਸ ਆਈ ਹੈ, ਪ੍ਰਿਯੰਕਾ ਬਹੁਤ ਖੁਸ਼ ਹੈ। ਮਾਲਤੀ ਜਨਮ ਤੋਂ 100 ਦਿਨ ਬਾਅਦ ਤੱਕ ਹਸਪਤਾਲ 'ਚ ਸੀ, ਜਿਸ ਕਾਰਨ ਨਿਕ ਅਤੇ ਪ੍ਰਿਯੰਕਾ ਕਾਫੀ ਪਰੇਸ਼ਾਨ ਸਨ। ਹੁਣ ਜਦੋਂ ਮਾਲਤੀ ਘਰ ਆਈ ਹੈ ਤਾਂ ਦੋਵਾਂ ਲਈ ਸਭ ਕੁਝ ਸੋਹਣਾ ਹੋ ਗਿਆ ਹੈ। ਫਾਦਰਜ਼ ਡੇਅ ਦੇ ਮੌਕੇ 'ਤੇ ਪ੍ਰਿਯੰਕਾ ਨੇ ਮਾਲਤੀ ਅਤੇ ਨਿਕ ਨੂੰ ਖਾਸ ਤੋਹਫਾ ਦਿੱਤਾ ਹੈ। ਜਿਸ ਦੀ ਤਸਵੀਰ ਉਸ ਨੇ ਸ਼ੇਅਰ ਕੀਤੀ ਹੈ।


ਪ੍ਰਿਯੰਕਾ ਨੇ ਨਿਕ ਅਤੇ ਮਾਲਤੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ। ਫੋਟੋ 'ਚ ਨਿਕ ਮਾਲਤੀ ਨੂੰ ਹੱਥਾਂ ਨਾਲ ਫੜ ਕੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ੰਸਕ ਇਸ ਪਿਆਰੀ ਤਸਵੀਰ ਤੋਂ ਅੱਖਾਂ ਨਹੀਂ ਹਟਾ ਰਹੇ ਹਨ। ਫੋਟੋ 'ਚ ਮਾਲਤੀ ਲਾਲ ਫੁੱਲਾਂ ਵਾਲੀ ਡਰੈੱਸ ਪਾਈ ਨਜ਼ਰ ਆ ਰਹੀ ਹੈ।


ਨਿੱਕ ਤੇ ਮਾਲਤੀ ਨੂੰ ਮੈਚਿੰਗ ਜੁੱਤੇ ਕੀਤੇ ਗਿਫ਼ਟ
ਪ੍ਰਿਯੰਕਾ ਨੇ ਨਿਕ ਅਤੇ ਮਾਲਤੀ ਨੂੰ ਮੈਚਿੰਗ ਜੁੱਤੇ ਗਿਫਟ ਕੀਤੇ ਹਨ। ਜਦਕਿ ਮਾਲਤੀ ਦੀ ਜੁੱਤੀ 'ਤੇ M ਲਿਖਿਆ ਹੋਇਆ ਹੈ, ਨਿਕ ਦੀ ਜੁੱਤੀ 'ਤੇ MM ਅਤੇ ਦੂਜੇ 'ਤੇ DAD ਲਿਖਿਆ ਹੋਇਆ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਮਾਲਤੀ ਦੇ ਕਿਊਟ ਜੁੱਤੇ 'ਤੇ ਟਿਕੀਆਂ ਹੋਈਆਂ ਹਨ। ਪੋਸਟ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ- ਹੈੱਪੀ ਫ਼ਾਦਰਜ਼ ਡੇਅ ਮਾਈ ਲਵ, ਮੈਨੂੰ ਤੁਹਾਨੂੰ ਦੋਵਾਂ ਪਿਓ ਧੀ ਨੂੰ ਇਕੱਠੇ ਦੇਖ ਕੇ ਬਹੁਤ ਵਧੀਆ ਲੱਗਦਾ ਹੈ। ਘਰ ਵਾਪਸ ਆਉਣ ਲਈ ਸ਼ਾਨਦਾਰ ਦਿਨ।ਆਈ ਲਵ ਯੂ। ਪਰਮਾਤਮਾ ਕਰੇ ਆਉਣ ਵਾਲੇ ਦਿਨ ਇਸੇ ਤਰ੍ਹਾਂ ਰਹਿਣ।









Nick ਨੇ ਸ਼ੇਅਰ ਕੀਤਾ ਪੋਸਟ
ਨਿੱਕ ਜੋਨਸ ਨੇ ਵੀ ਇਸੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਮੇਰੀ ਲਿਟਲ ਗਰਲ ਨਾਲ ਮੇਰਾ ਪਹਿਲਾ ਫ਼ਾਦਰਜ਼ ਡੇਅ। ਸ਼ਾਨਦਾਰ ਫ਼ਾਦਰ-ਡਾਟਰ ਸਨੀਕਰ ਲਈ ਤੇ ਮੈਨੂੰ ਪਿਤਾ ਬਣਾਉਣ ਲਈ ਤੁਹਾਡਾ ਧੰਨਵਾਦ ਪ੍ਰਿਯੰਕਾ ਚੋਪੜਾ।ਆਈ ਲਵ ਯੂ ਸੋ ਮਚ। ਸਾਰੇ ਡੈਡਜ਼ ਤੇ ਕੇਅਰਟੇਕਰਜ਼ ਨੂੰ ਹੈਪੀ ਫ਼ਾਦਰਜ਼ ਡੇਅ।