ਪੜਚੋਲ ਕਰੋ
ਕਾਮਯਾਬੀ ਲੁੱਟ ਹੁਣ ਗਾਇਬ ਹਨੀ ਸਿੰਘ ਹੋਇਆ 36 ਸਾਲਾਂ ਦਾ
ਮੁੰਬਈ: ਬਾਲੀਵੁੱਡ ਤੇ ਪਾਲੀਵੁੱਡ ਦੇ ਫੇਵਰੇਟ ਰੈਪਰ ਹਨੀ ਸਿੰਘ 36 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 15 ਮਾਰਚ, 1983 ‘ਚ ਹੁਸ਼ਿਆਰਪੁਰ ‘ਚ ਹੋਇਆ ਸੀ। ਯੋ-ਯੋ ਹਨੀ ਸਿੰਘ ਦਾ ਅਸਲ ਨਾਂ ਹਿਰਦੇਸ਼ ਸਿੰਘ ਹੈ। ਹਨੀ ਸਿੰਘ ਨੇ ਬ੍ਰਿਟੇਨ ਦੇ ਟ੍ਰਿਨਿਟੀ ਸਕੂਲ ਤੋਂ ਮਿਊਜ਼ਿਕ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਟਸਟਰੀ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਿਡ ਯੋ ਯੋ ਹਨੀ ਸਿੰਘ ਰੈਪਰ, ਗਾਇਕ, ਗੀਤਕਾਰ ਤੇ ਡਾਇਰੈਕਟਰ ਵੀ ਹਨ। ਇਸ ਦੇ ਚੱਲਦੇ ਉਨ੍ਹਾਂ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ‘ਚ ਹਨੀ ਸਿੰਘ ਦੇ ਭਰਾਵਾਂ ਤੇ ਦੋਸਤਾਂ ਨੇ ਬਹੁਤ ਹੀ ਸ਼ਾਨਦਾਰ ਕੇਕ ਉਨ੍ਹਾਂ ਲਈ ਭੇਜਿਆ ਹੈ। ਕੇਕ ਦੀ ਲੁੱਕ ਗ੍ਰੈਮੀ ਐਵਾਰਡਸ ਵਾਲੀ ਹੈ। ਤਸਵੀਰ ਨੂੰ 2 ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।
ਯੋ ਯੋ ਨਾਮ ਇਹ ਉਨ੍ਹਾਂ ਦੇ ਇੱਕ ਅਮਰੀਕਨ ਮਿੱਤਰ ਤੋਂ ਮਿਲਿਆ ਹੈ। ਉਨ੍ਹਾਂ ਦੇ ਦੋਸਤ ਮੰਨਦੇ ਸਨ ਕਿ ਇੱਕ ਆਮ ਭਾਰਤੀ ਜਦੋਂ ਅੰਗ੍ਰੇਜ਼ੀ ਨਹੀਂ ਬੋਲ ਪਾਉਂਦਾ, ਉਸ ਸਮੇਂ ਵੀ ਉਹ ‘ਯਾ-ਯਾ’ ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀ ਸਿੰਘ ਦੇ ਦੋਸਤ ਉਨ੍ਹਾਂ ਨੂੰ ‘ਯੋ-ਯੋ’ ਕਹਿਣ ਲੱਗ ਪਏ ਪਰ ਹਨੀ ਸਿੰਘ ਦਾ ਮੰਨਣਾ ਹੈ ਯੋ ਯੋ ਦਾ ਮਤਲਬ ਤੁਹਾਡਾ ਆਪਣਾ ਹੈ ਯਾਨੀ ਤੁਹਾਡਾ ਆਪਣਾ ਹਨੀ ਸਿੰਘ।🎂 happy birthday...SHER @asliyoyo #HappyBirthdayYoYo pic.twitter.com/qbrakWH79O
— Main fan Honey singh da (@kashyapsrakar3) March 15, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਕ੍ਰਿਕਟ
Advertisement