Honey Singh Domestic Voilence: ਰੈਪਰ, ਪੌਪ ਗਾਇਕ ਤੇ ਸੰਗੀਤਕਾਰ ਯੋ ਯੋ ਹਨੀ ਸਿੰਘ (Yo Yo Honey Singh) ਇਨ੍ਹੀਂ ਦਿਨੀਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਉਨ੍ਹਾਂ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਾਲਿਨੀ ਨੇ ਹਨੀ ਸਿੰਘ ਖਿਲਾਫ ਇਹ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਦਾਇਰ ਕੀਤਾ ਹੈ। ਇਸ ਤੋਂ ਤੁਰੰਤ ਬਾਅਦ ਅਦਾਲਤ ਨੇ ਹਨੀ ਸਿੰਘ ਖਿਲਾਫ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ, ਜਿਸ 'ਤੇ ਹਨੀ ਸਿੰਘ ਨੂੰ ਜਵਾਬ ਦੇਣਾ ਪਵੇਗਾ।
ਸ਼ਾਲਿਨੀ ਨੇ ਹਨੀ ਸਿੰਘ 'ਤੇ ਹਮਲੇ, ਮਾਨਸਿਕ ਤਣਾਅ ਤੇ ਭਾਵਨਾਤਮਕ ਤਸ਼ੱਦਦ ਦੇ ਗੰਭੀਰ ਦੋਸ਼ ਲਗਾਏ ਹਨ। ਯੋ ਯੋ ਹਨੀ ਸਿੰਘ ਦਾ ਅਸਲੀ ਨਾਂ ਹ੍ਰਿਦੇਸ਼ ਸਿੰਘ ਹੈ, ਸ਼ਾਲਿਨੀ ਨੇ ਦੋਸ਼ ਲਗਾਇਆ ਕਿ ਹ੍ਰਿਦੇਸ਼, ਉਸ ਦੇ ਮਾਪਿਆਂ ਅਤੇ ਛੋਟੀ ਭੈਣ ਨੇ ਉਸ ਦਾ ਸ਼ੋਸ਼ਣ ਕੀਤਾ ਹੈ।
ਇਸ ਦੇ ਨਾਲ ਹੀ, ਸ਼ਾਲਿਨੀ ਨੇ ਖੁਲਾਸਾ ਕੀਤਾ ਹੈ ਕਿ ਹਨੀ ਸਿੰਘ ਤੇ ਸ਼ਾਲਿਨੀ ਦੇ ਰਿਸ਼ਤੇ ਉਨ੍ਹਾਂ ਦੇ ਹਨੀਮੂਨ ਦੇ ਸਮੇਂ ਤੋਂ ਹੀ ਵਿਗੜਣੇ ਸ਼ੁਰੂ ਹੋ ਗਏ ਸਨ। ਸ਼ਾਲਿਨੀ ਨੇ ਦੱਸਿਆ ਕਿ ਹਨੀਮੂਨ ਦੌਰਾਨ ਹਨੀ ਸਿੰਘ ਨੇ ਕਈ ਵਾਰ ਆਪਣਾ ਹੱਥ ਉਠਾਇਆ।
ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਦਾ ਵਿਆਹ 23 ਜਨਵਰੀ 2011 ਨੂੰ ਹੋਇਆ ਸੀ। ਹਾਲ ਹੀ ਵਿੱਚ, ਉਸਨੇ ਆਪਣੇ ਵਿਆਹ ਦੀ 10 ਵੀਂ ਵਰ੍ਹੇਗੰਡ ਮਨਾਈ ਸੀ। ਸ਼ਾਲਿਨੀ ਦੀ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਨੀ ਸਿੰਘ ਨਸ਼ੇ ਵਿੱਚ ਸੀ ਤੇ ਦੂਜੀਆਂ ਔਰਤਾਂ ਨਾਲ ਸੰਬੰਧ ਰੱਖਦਾ ਸੀ।
ਸ਼ਾਲਿਨੀ ਦਾ ਕਹਿਣਾ ਹੈ ਕਿ ਹਨੀ ਸਿੰਘ ਦੇ ਕਈ ਹੋਰ ਔਰਤਾਂ ਨਾਲ ਸਰੀਰਕ ਸਬੰਧ ਹਨ। ਸ਼ਾਲਿਨੀ ਕਹਿੰਦੀ ਹੈ ਕਿ ਹਨੀ ਸਿੰਘ ਉਸ ਨੂੰ ਕਿਸੇ ਵੀ ਸਮਾਰੋਹ ਜਾਂ ਗਾਇਕੀ ਦੇ ਦੌਰੇ 'ਤੇ ਲਿਜਾਣ ਲਈ ਬੁਰੀ ਤਰ੍ਹਾਂ ਕੁੱਟਦਾ ਹੈ।
ਇਸ ਦੇ ਨਾਲ ਹੀ ਸ਼ਾਲਿਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਨੀ ਸਿੰਘ ਹੁਣ ਆਪਣੀ ਵਿਆਹ ਦੀ ਅੰਗੂਠੀ ਵੀ ਨਹੀਂ ਪਾਉਂਦੇ, ਇਹ ਕਹਿੰਦੇ ਹੋਏ ਕਿ ਹੀਰੇ ਪਹਿਨਣਾ ਉਸ ਦੀ ਕਿਸਮਤ ਲਈ ਚੰਗਾ ਸਾਬਤ ਨਹੀਂ ਹੁੰਦਾ।
ਦੱਸ ਦੇਈਏ ਕਿ ਹਨੀ ਸਿੰਘ ਨੇ ਵਿਆਹ ਨੂੰ ਤਿੰਨ ਸਾਲ ਤੱਕ ਦੁਨੀਆ ਤੋਂ ਲੁਕੋ ਕੇ ਰੱਖਿਆ ਸੀ। ਸਾਲ 2014 ਵਿੱਚ, ਹਨੀ ਸਿੰਘ ਨੇ ਪਹਿਲੀ ਵਾਰ ਪ੍ਰਸ਼ੰਸਕਾਂ ਲਈ ਸ਼ਾਲਿਨੀ ਨੂੰ ਪੇਸ਼ ਕੀਤਾ।