ਪੜਚੋਲ ਕਰੋ

Aditya Singh Rajput Death: ਆਦਿਤਿਆ ਸਿੰਘ ਰਾਜਪੂਤ ਦੀ ਕਿਵੇਂ ਹੋਈ ਮੌਤ? ਜਾਣੋ ਨਾਸ਼ਤੇ ਤੋਂ ਬਾਅਦ ਅਜਿਹਾ ਕੀ ਹੋਇਆ  

Aditya Singh Rajput Death: ਅਦਾਕਾਰ, ਮਾਡਲ ਆਦਿਤਿਆ ਸਿੰਘ ਰਾਜਪੂਤ ਸੋਮਵਾਰ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਕਈ ਜਾਣਕਾਰੀਆਂ ਮਿਲੀਆਂ ਹਨ

Aditya Singh Rajput Death: ਅਦਾਕਾਰ, ਮਾਡਲ ਆਦਿਤਿਆ ਸਿੰਘ ਰਾਜਪੂਤ ਸੋਮਵਾਰ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਕਈ ਜਾਣਕਾਰੀਆਂ ਮਿਲੀਆਂ ਹਨ। ਪੁਲਿਸ ਨੇ ਸ਼ੁਰੂਆਤੀ ਤੌਰ 'ਤੇ ਮੰਨਿਆ ਹੈ ਕਿ ਆਦਿਤਿਆ ਸਿੰਘ ਰਾਜਪੂਤ ਦੀ ਮੌਤ ਉਸਦੇ ਅੰਧੇਰੀ ਅਪਾਰਟਮੈਂਟ ਵਿੱਚ ਕਥਿਤ ਤੌਰ 'ਤੇ ਫਿਸਲਣ ਅਤੇ ਬਾਥਰੂਮ ਵਿੱਚ ਡਿੱਗਣ ਨਾਲ ਹੋਈ ਸੀ।

ਪਿਛਲੇ ਕੁਝ ਦਿਨਾਂ ਤੋਂ ਤਬੀਅਤ ਨਹੀਂ ਸੀ ਠੀਕ...

ਦੂਜੇ ਪਾਸੇ ਪੁਲਿਸ ਸੂਤਰ ਨੇ ਦੱਸਿਆ ਕਿ ਮਰਹੂਮ ਅਭਿਨੇਤਾ ਰਾਜਪੂਤ ਦੇ ਕੰਨ ਅਤੇ ਸਿਰ 'ਤੇ ਕੱਟ ਦੇ ਦੋ ਜ਼ਖ਼ਮ ਸਨ, ਜਿਸ ਤੋਂ ਡਿੱਗਣ ਦਾ ਖ਼ਦਸ਼ਾ ਹੈ। ਦਿੱਲੀ ਦੀ ਰਹਿਣ ਵਾਲੀ ਰਾਜਪੂਤ ਦੀ ਮਾਂ ਸੋਮਵਾਰ ਨੂੰ ਮੁੰਬਈ ਲਈ ਰਵਾਨਾ ਹੋਈ ਸੀ। ਆਦਿਤਿਆ ਦਾ ਇੱਕ ਰੂਮਮੇਟ ਕੁਝ ਦਿਨਾਂ ਤੋਂ ਘਰ ਨਹੀਂ ਗਿਆ ਸੀ ਅਤੇ ਦੂਜਾ ਸਵੇਰੇ ਕੰਮ 'ਤੇ ਜਾਂਦਾ ਸੀ ਅਤੇ ਦੇਰ ਰਾਤ ਵਾਪਸ ਆਉਂਦਾ ਸੀ। ਪੁਲਿਸ ਨੇ ਦੱਸਿਆ ਕਿ ਰਾਜਪੂਤ ਦੀ ਪਿਛਲੇ ਕੁਝ ਦਿਨਾਂ ਤੋਂ ਤਬੀਅਤ ਠੀਕ ਨਹੀਂ ਸੀ। ਨੌਕਰਾਣੀ ਨੇ ਪੁਲਿਸ ਨੂੰ ਦੱਸਿਆ ਕਿ ਅਭਿਨੇਤਾ ਨੂੰ ਖੰਘ, ਜ਼ੁਕਾਮ ਅਤੇ ਉਲਟੀਆਂ ਆ ਰਹੀਆਂ ਸਨ, ਆਦਿਤਿਆ ਨੇ ਐਤਵਾਰ ਨੂੰ ਵੀ ਪਾਰਟੀ ਰੱਖੀ ਸੀ।

ਨੌਕਰਾਣੀ ਨੇ ਆਪਣੇ ਬਿਆਨ 'ਚ ਕੀ ਕਿਹਾ?

ਉਕਤ ਨੌਕਰਾਣੀ ਦੇ ਬਿਆਨ ਮੁਤਾਬਕ ਸੋਮਵਾਰ ਨੂੰ ਆਦਿਤਿਆ ਰਾਜਪੂਤ ਸਵੇਰੇ 11 ਵਜੇ ਉੱਠਿਆ ਅਤੇ ਨਾਸ਼ਤੇ 'ਚ ਪਰਾਠਾ ਖਾਧਾ ਪਰ ਇਸ ਤੋਂ ਬਾਅਦ ਉਸ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ, ਜਿਸ ਤੋਂ ਬਾਅਦ ਉਸ ਨੇ ਰਸੋਈਏ ਨੂੰ ਉਸ ਲਈ ਖਿਚੜੀ ਬਣਾਉਣ ਲਈ ਕਿਹਾ। ਦੁਪਹਿਰ 2 ਤੋਂ 2.30 ਵਜੇ ਦੇ ਦਰਮਿਆਨ ਆਦਿਤਿਆ ਸਿੰਘ ਰਾਜਪੂਤ ਬਾਥਰੂਮ ਗਿਆ। ਉਸ ਦੇ ਘਰ ਦੇ ਨੌਕਰ ਨੇ ਜ਼ੋਰਦਾਰ ਡਿੱਗਣ ਦੀ ਆਵਾਜ਼ ਸੁਣੀ ਅਤੇ ਜਦੋਂ ਉਸ ਨੇ ਦੌੜ ਕੇ ਦੇਖਿਆ ਤਾਂ ਆਦਿਤਿਆ ਜ਼ਮੀਨ 'ਤੇ ਡਿੱਗ ਪਿਆ ਸੀ ਅਤੇ ਉਸ ਨੂੰ ਮਾਮੂਲੀ ਸੱਟ ਵੀ ਲੱਗੀ ਸੀ।

ਚੌਕੀਦਾਰ ਨੇ ਆਪਣੇ ਬਿਆਨ 'ਚ ਕੀ ਕਿਹਾ?

ਚੌਕੀਦਾਰ ਦੇ ਬਿਆਨਾਂ ਅਨੁਸਾਰ ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਬਾਥਰੂਮ ਦੀਆਂ ਕੁਝ ਟਾਈਲਾਂ ਵੀ ਟੁੱਟੀਆਂ ਪਈਆਂ ਸਨ, ਘਰ ਦਾ ਸਹਾਇਕ ਹੇਠਾਂ ਵੱਲ ਨੂੰ ਭੱਜਿਆ ਅਤੇ ਚੌਕੀਦਾਰ ਤੋਂ ਮਦਦ ਮੰਗੀ। ਚੌਕੀਦਾਰ ਉੱਪਰ ਗਿਆ ਅਤੇ ਬੇਹੋਸ਼ ਰਾਜਪੂਤ ਨੂੰ ਚੁੱਕ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਬੈੱਡ 'ਤੇ ਲੇਟਾ ਦਿੱਤਾ ਗਿਆ। ਸੁਸਾਇਟੀ ਦੇ ਬਾਹਰ ਸਥਿਤ ਹਸਪਤਾਲ ਤੋਂ ਵੀ ਡਾਕਟਰ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਡਾਕਟਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਸ਼ਿਫਟ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਆਦਿਤਿਆ ਦੀ ਇੱਕ ਮਹਿਲਾ ਦੋਸਤ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਆਦਿਤਿਆ ਸਿੰਘ ਰਾਜਪੂਤ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ

ਇਸ ਤੋਂ ਬਾਅਦ ਰਾਜਪੂਤ ਨੂੰ ਜੋਗੇਸ਼ਵਰੀ ਦੇ ਟਰੌਮਾ ਕੇਅਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਦਿਤਿਆ ਦਾ ਅੱਜ ਸਵੇਰੇ 11 ਵਜੇ ਸਿਧਾਰਥ ਹਸਪਤਾਲ 'ਚ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਪਰਿਵਾਰ ਦੀ ਮਨਜ਼ੂਰੀ 'ਤੇ ਅੱਜ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਟਾਪ ਹੈਡਲਾਈਨ

 'ਇਹ ਭੁੱਖੇ-ਨੰਗੇ ਲੋਕ... ਪਹਿਲਾਂ ਕਾਮਯਾਬੀ ਹਾਸਲ ਕਰੋ’, ਕੰਗਨਾ ਰਣੌਤ ਨੇ ਇੱਕ-ਇੱਕ ਦਾ ਨਾਮ ਲੈ ਕੇ ਦਿੱਤਾ ਕਰਾਰਾ ਜਵਾਬ
 'ਇਹ ਭੁੱਖੇ-ਨੰਗੇ ਲੋਕ... ਪਹਿਲਾਂ ਕਾਮਯਾਬੀ ਹਾਸਲ ਕਰੋ’, ਕੰਗਨਾ ਰਣੌਤ ਨੇ ਇੱਕ-ਇੱਕ ਦਾ ਨਾਮ ਲੈ ਕੇ ਦਿੱਤਾ ਕਰਾਰਾ ਜਵਾਬ
Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ
Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ
Kriti Sanon ਦੇ ਰੱਖੜੀ ਵਾਲੇ ਐਡ ’ਤੇ ਭੜਕੇ ਲੋਕ, ਬੋਲੇ-“ਭਰਾ ਦੇ ਸਾਹਮਣੇ ਬ੍ਰਾਅ ਪਾ ਕੇ ਬੈਠ ਗਈ”
Kriti Sanon ਦੇ ਰੱਖੜੀ ਵਾਲੇ ਐਡ ’ਤੇ ਭੜਕੇ ਲੋਕ, ਬੋਲੇ-“ਭਰਾ ਦੇ ਸਾਹਮਣੇ ਬ੍ਰਾਅ ਪਾ ਕੇ ਬੈਠ ਗਈ”
Big News: ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
School Holiday : ਇਸ ਹਫ਼ਤੇ 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰ ਅਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ
School Holiday : ਇਸ ਹਫ਼ਤੇ 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰ ਅਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ
Embed widget