(Source: ECI/ABP News)
Himanshi Khurana: ਜਦੋਂ ਸਲਮਾਨ ਖਾਨ ਦੀ ਪਿੱਠ ਪਿੱਛੇ ਚੁਗਲੀ ਕਰਨਾ ਹਿਮਾਂਸ਼ੀ ਖੁਰਾਣਾ ਨੂੰ ਪਿਆ ਸੀ ਮਹਿੰਗਾ, ਇਸ ਲਈ ਭਾਈਜਾਨ ਨੇ ਲਾਈ ਮਾਡਲ ਦੀ ਕਲਾਸ
Himanshi Khurana Salman Khan: ਹਿਮਾਂਸ਼ੀ ਖੁਰਾਣਾ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ।
![Himanshi Khurana: ਜਦੋਂ ਸਲਮਾਨ ਖਾਨ ਦੀ ਪਿੱਠ ਪਿੱਛੇ ਚੁਗਲੀ ਕਰਨਾ ਹਿਮਾਂਸ਼ੀ ਖੁਰਾਣਾ ਨੂੰ ਪਿਆ ਸੀ ਮਹਿੰਗਾ, ਇਸ ਲਈ ਭਾਈਜਾਨ ਨੇ ਲਾਈ ਮਾਡਲ ਦੀ ਕਲਾਸ how true are these allegations that himanshi khurana put on salman khan and bigg boss watch video to know Himanshi Khurana: ਜਦੋਂ ਸਲਮਾਨ ਖਾਨ ਦੀ ਪਿੱਠ ਪਿੱਛੇ ਚੁਗਲੀ ਕਰਨਾ ਹਿਮਾਂਸ਼ੀ ਖੁਰਾਣਾ ਨੂੰ ਪਿਆ ਸੀ ਮਹਿੰਗਾ, ਇਸ ਲਈ ਭਾਈਜਾਨ ਨੇ ਲਾਈ ਮਾਡਲ ਦੀ ਕਲਾਸ](https://feeds.abplive.com/onecms/images/uploaded-images/2023/10/16/dad80813441137495929fa3f82d97b9c1697447244858469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Himanshi Khurana Salman Khan Video: ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਾਡਲ ਰਹੀ ਹੈ। ਉਹ ਬਿੱਗ ਬੌਸ 13 ਤੋਂ ਬਾਅਦ ਪੂਰੇ ਦੇਸ਼ 'ਚ ਪ੍ਰਸਿੱਧ ਹੋਈ ਸੀ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਦਰਅਸਲ, ਉਹ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ ਅਤੇ ਨਾਲ ਹੀ ਹਿਮਾਂਸ਼ੀ ਨੇ ਭਾਈਜਾਨ 'ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸੀ।
ਇਹ ਵੀ ਪੜ੍ਹੋ: 'ਟਾਈਗਰ 3' ਦਾ ਜ਼ਬਰਦਸਤ ਟਰੇਲਰ ਹੋਇਆ ਰਿਲੀਜ਼, ਸਲਮਾਨ ਖਾਨ ਤੇ ਇਮਰਾਨ ਹਾਸ਼ਮੀ ਦੀ ਲੜਾਈ ਨੇ ਲੁੱਟੀ ਮਹਿਫਲ
ਪਰ ਇੰਝ ਲੱਗਦਾ ਹੈ ਕਿ ਹਿਮਾਂਸ਼ੀ ਖੁਰਾਣਾ ਆਪਣੀਆਂ ਖੁਦ ਦੀਆਂ ਗਲਤੀਆਂ ਨੂੰ ਭੁੱਲੀ ਬੈਠੀ ਹੈ, ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ ਉਹ ਬਿੱਗ ਬੌਸ ਦੇ ਘਰ ਤੋਂ ਬਾਹਰ ਆਈ ਤਾਂ ਉਸ ਦਾ ਬਿਊਟੀ ਸਲੌਨ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਸਲਮਾਨ ਖਾਨ 'ਤੇ ਕਾਫੀ ਜ਼ਿਆਦਾ ਟੌਂਟਿੰਗ ਕਰਦੀ ਨਜ਼ਰ ਆਈ ਸੀ। ਇਹ ਉਦੋਂ ਦੀ ਗੱਲ ਹੈ, ਜਦੋਂ ਸਲਮਾਨ ਖਾਨ ਨੇ ਬਿੱਗ ਬੌਸ 13 'ਚ ਘਰ ਦੇ ਅੰਦਰ ਜਾ ਕੇ ਕੰਟੈਸਟੈਂਟਸ ਦੇ ਜੂਠੇ ਭਾਂਡੇ ਮਾਂਜੇ ਸੀ। ਜਦੋਂ ਵੀਡੀਓ 'ਚ ਹਿਮਾਂਸ਼ੀ ਨੂੰ ਪੁੱਛਿਆ ਗਿਆ ਕਿ ਸਲਮਾਨ ਭਾਂਡੇ ਮਾਂਜ ਕੇ ਗਏ ਸੀ ਤਾਂ ਹਿਮਾਂਸ਼ੀ ਨੇ ਅੱਗੋਂ ਕਿਹਾ, 'ਉਸ ਨੂੰ 630 ਕਰੋੜ ਮਿਲੇ ਹਨ, ਉਹ ਤਾਂ ਭਾਂਡੇ ਮਾਂਜੇਗਾ ਹੀ।' ਤੇ ਸਭ ਲੋਕ ਇਹ ਗੱਲ ਜਾਣਦੇ ਹਨ ਕਿ ਸਲਮਾਨ ਖਾਨ ਆਪਣੀ ਬੁਰਾਈ ਕਰਨ ਵਾਲੇ ਨੂੰ ਬਖਸ਼ਦੇ ਨਹੀਂ ਹਨ। ਦੇਖੋ ਇਹ ਵੀਡੀਓ:
ਭਾਈਜਾਨ ਨੇ ਹਿਮਾਂਸ਼ੀ ਖੁਰਾਣਾ ਤੋਂ ਇੰਝ ਲਿਆ ਸੀ ਬਦਲਾ
ਇਸ ਤੋਂ ਬਾਅਦ ਜਦੋਂ ਹਿਮਾਂਸ਼ੀ ਖੁਰਾਣਾ ਵਾਪਸ ਬਿੱਗ ਬੌਸ ਦੇ ਘਰ 'ਚ ਗਈ ਤਾਂ ਭਾਈਜਾਨ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਪਰ ਸਲਮਾਨ ਖਾਨ ਨੇ ਵੀ ਬੜੀ ਚਲਾਕੀ ਵਰਤਦੇ ਹੋਏ ਦੂਜਿਆਂ ਦੇ ਮੋਢੇ 'ਤੇ ਬੰਦੂਕ ਰੱਖ ਕੇ ਹਿਮਾਂਸ਼ੀ 'ਤੇ ਨਿਸ਼ਾਨਾ ਲਾਇਆ ਸੀ। ਦੇਖੋ ਇਹ ਵੀਡੀਓ:
ਹਿਮਾਂਸ਼ੀ ਵੱਲੋਂ ਖੁਦ ਨੂੰ ਐਸ਼ਵਰਿਆ ਰਾਏ ਕੰਪੇਅਰ ਕਰਨ 'ਤੇ ਖਿਝੇ ਸੀ ਭਾਈਜਾਨ
ਹਿਮਾਂਸ਼ੀ ਖੁਰਾਣਾ ਨੇ ਸਲਮਾਨ ਖਾਨ ਸਾਹਮਣੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਇੱਕ ਵਾਰ ਵੀਕੈਂਡ ਕਾ ਵਾਰ 'ਚ ਸਲਮਾਨ ਨੇ ਹਿਮਾਂਸ਼ੀ ਨੂੰ ਪੁੱਛਿਆ ਕਿ ਜੇ ਸ਼ਹਿਨਾਜ਼ ਪੰਜਾਬ ਦੀ ਕੈਟਰੀਨਾ ਹੈ ਤਾਂ ਫਿਰ ਹਿਮਾਂਸ਼ੀ ਕੌਣ ਹੈ? ਇਸ ਦੇ ਜਵਾਬ 'ਚ ਹਿਮਾਂਸ਼ੀ ਬੋਲੀ ਸੀ, 'ਸਭ ਕਹਿੰਦੇ ਨੇ ਐਸ਼ਵਰਿਆ ਰਾਏ।' ਐਸ਼ਵਰਿਆ ਦਾ ਨਾਮ ਸੁਣਦੇ ਹੀ ਸਲਮਾਨ ਦੇ ਚਿਹਰੇ ਦੇ ਹਾਵ ਭਾਵ ਬਦਲਦੇ ਹੋਏ ਨਜ਼ਰ ਆਏ ਅਤੇ ਦੂਜੈ ਕੰਟੈਸਟੈਂਟ ਹੱਸਣ ਲੱਗ ਪਏ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਿਮਾਂਸ਼ੀ ਖੁਰਾਣਾ ਨੂੰ ਬਿੱਗ ਬੌਸ 13 ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਖਾਸ ਕਰਕੇ ਫੈਨਜ਼ ਨੇ ਹਿਮਾਂਸ਼ੀ ਦੀ ਆਸਿਮ ਰਿਆਜ਼ ਨਾਲ ਰੋਮਾਂਟਿਕ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)