ਪੜਚੋਲ ਕਰੋ
Advertisement
ਕ੍ਰਿਸ਼ 4 'ਚ ਵਿਲੇਨ ਦਾ ਰੋਲ ਨਿਭਾਉਣਗੇ Hrithik Roshan, ਹੀਰੋਇਨ ਲਈ ਇੰਡਸਟਰੀ ਦੀ ਸਭ ਤੋਂ ਵੱਡੀ ਅਦਾਕਾਰ ਦਾ ਨਾਂ ਆਇਆ ਸਾਹਮਣੇ
ਕ੍ਰਿਸ਼ 4 ਨੂੰ ਲੈ ਕੇ ਭਾਵੇਂ ਅਜੇ ਤੱਕ ਕੋਈ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ, ਪਰ ਇਹ ਫਿਲਮ ਨਿਸ਼ਚਤ ਤੌਰ 'ਤੇ ਚਰਚਾ ਵਿੱਚ ਹੈ। ਇਸ ਫਿਲਮ ਬਾਰੇ ਕੁਝ ਨਾ ਕੁਝ ਖਬਰਾਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਹੀਰੋਇਨ ਨੂੰ ਲੈ ਕੇ ਦੀਪਿਕਾ ਪਾਦੁਕੋਣ ਦਾ ਨਾਮ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਦੀਪਿਕਾ ਦੇ ਨਾਮ 'ਤੇ ਵਿਚਾਰ ਚੱਲ ਰਿਹਾ ਹੈ।

ਇਸ ਵਾਰ ਹੋ ਸਕਦਾ ਹੈ ਕਿ ਰਿਤਿਕ ਦੇ ਆਪੋਜ਼ਿਟ ਦੀਪਿਕਾ ਨਜ਼ਰ ਆਵੇ। ਹਾਲਾਂਕਿ ਇਸ ਨਾਮ 'ਤੇ ਅਜੇ ਕੋਈ ਪੱਕੀ ਮੋਹਰ ਨਹੀਂ ਲੱਗੀ ਹੈ, ਪਰ ਮੀਡੀਆ ਰਿਪੋਰਟਾਂ ਅਨੁਸਾਰ ਦੀਪਿਕਾ ਨੂੰ ਆਖਰੀ ਨਾਮ ਮੰਨਿਆ ਜਾ ਰਿਹਾ ਹੈ। ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਨੇ ਅਜੇ ਤੱਕ ਮਿਲ ਕੇ ਕੋਈ ਫਿਲਮ ਨਹੀਂ ਕੀਤੀ ਹੈ। ਅਜਿਹੇ 'ਚ ਜੇ ਉਹ ਸੱਚਮੁੱਚ ਇਕੱਠੇ ਕੰਮ ਕਰਦੇ ਹਨ, ਤਾਂ ਉਨ੍ਹਾਂ ਦੇ ਫੈਨਸ ਲਈ ਇਹ ਵੱਡੀ ਖ਼ਬਰ ਹੋਵੇਗੀ।
ਇਸ ਦੇ ਨਾਲ ਹੀ ਫਿਲਮ 'ਚ ਰਿਤਿਕ ਦੇ ਕਿਰਦਾਰ ਨੂੰ ਲੈ ਕੇ ਵੀ ਕੁਝ ਖਬਰਾਂ ਆਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਿਤਿਕ ਹੀਰੋ ਦਾ ਰੋਲ ਨਿਭਾਉਣ ਦੇ ਨਾਲ ਨਾਲ ਕ੍ਰਿਸ਼ 4 ਵਿੱਚ ਵਿਲੇਨ ਦੀ ਭੂਮਿਕਾ ਨਿਭਾਉਂਦੇ ਵੀ ਨਜ਼ਰ ਆਉਣਗੇ। ਹਾਲਾਂਕਿ, ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਸ ਦੀ ਭੂਮਿਕਾ 'ਤੇ ਕਿੰਨੀ ਗ੍ਰੇ ਸ਼ੇਡ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement