ਪੜਚੋਲ ਕਰੋ
Advertisement
(Source: ECI/ABP News/ABP Majha)
ਹੁਮਾ ਕੁਰੈਸ਼ੀ ਦੇ ਦਿਲ 'ਚ ਕਸ਼ਮੀਰ ਦਾ ਦਰਦ, ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਅਪੀਲ
ਬਾੱਲੀਵੁੱਡ ਐਕਟਰਸ ਹੁਮਾ ਕੁਰੈਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਗੈਰ-ਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਤੇ ਵੱਡਾ ਫੈਸਲਾ ਲੈਂਦੇ ਹੋਏ ਧਾਰਾ 370 ਨੂੰ ਖ਼ਤਮ ਕਰ ਦਿੱਤਾ।
ਮੁੰਬਈ: ਬਾੱਲੀਵੁੱਡ ਐਕਟਰਸ ਹੁਮਾ ਕੁਰੈਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਗੈਰ-ਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਤੇ ਵੱਡਾ ਫੈਸਲਾ ਲੈਂਦੇ ਹੋਏ ਧਾਰਾ 370 ਨੂੰ ਖ਼ਤਮ ਕਰ ਦਿੱਤਾ। ਸਰਕਾਰ ਦੇ ਇੱਕ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਰੀਐਕਸ਼ਨ ਸਾਹਮਣੇ ਆ ਰਹੇ ਹਨ।
ਹੁਮਾ ਕੁਰੈਸ਼ੀ ਦੇ ਰਿਸ਼ਤੇਦਾਰ ਘਾਟੀ ‘ਚ ਰਹਿੰਦੇ ਹਨ। ਅਜਿਹੇ ‘ਚ ਐਕਟਰਸ ਨੇ ਟਵੀਟ ਕੀਤਾ, “ਉਹ ਸਭ ਜੋ ਕਸ਼ਮੀਰ ‘ਤੇ ਆਪਣੇ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਉੱਥੋਂ ਦੇ ਜੀਵਨ, ਖੂਨ ਦੇ ਦਾਗ ਤੇ ਕਸ਼ਮੀਰੀਆਂ ਦੇ ਆਪਣਿਆਂ ਨੂੰ ਗੁਆਉਣ ਦਾ ਜ਼ਰਾ ਵੀ ਅੰਦਾਜ਼ਾ ਨਹੀਂ। ਕਿਰਪਾ ਕਰਕੇ ਗੈਰ-ਜ਼ਿੰਮੇਦਰਾਨਾ ਟਿੱਪਣੀਆਂ ਕਰਨ ਤੋਂ ਬਚੋ। ਉੱਥੇ ਵੀ ਲੋਕ ਹਨ, ਜਿਸ ‘ਚ ਔਰਤਾਂ, ਬੱਚੇ, ਬੁੱਢੇ ਤੇ ਬਿਮਾਰ ਸ਼ਾਮਲ ਹਨ। ਤੁਸੀਂ ਖੁਦ ਨੂੰ ਉਨ੍ਹਾਂ ਦੀ ਥਾਂ ਰੱਖ ਕੇ ਵੇਖੋ ਤੇ ਸੰਵੇਦਨਸ਼ੀਲ ਬਣੋ”।Every1 with opinions on #Kashmir.I humbly say this-you have no idea of the life,bloodshed & loss of Kashmiris(Pandits&Muslims) Pls refrain from irresponsible commentary.There are people - women,children,old&sick people.Put urself in their shoes at this very moment & be sensitive
— Huma Qureshi (@humasqureshi) August 7, 2019
ਇਸ ਤੋਂ ਪਹਿਲਾਂ ਇੱਕ ਟਵੀਟ ‘ਚ ਹੁਮਾ ਨੇ ਲੋਕਾਂ ਨੂੰ ਦਿਆਲੂ ਤੇ ਸਸ਼ਕਤ ਹੋਣ ਦੀ ਅਪੀਲ ਕੀਤੀ ਸੀ।Be kind. Be empathetic. That’s all that matters.
— Huma Qureshi (@humasqureshi) August 6, 2019
ਇਸ ਦੇ ਨਾਲ ਹੀ ਐਕਟਰ ਸੰਜੈ ਸੂਰੀ ਨੇ ਵੀ ਟਵੀਟ ਕਰ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ।An appeal to all. Many many have lost their lives & suffered. I request one and all to show love , care, grace, respect, dignity to one and all. Frivolous msgs and talks will not help ! #JammuKashmir
— sanjay suri (@sanjaysuri) August 7, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement