InderJit Nikku With Ekom, Shinda, Gurbaaz Grewal: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਇੰਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ `ਚ ਜਦੋਂ ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣ ਇੱਕ ਬਾਬੇ ਦੇ ਦਰਬਾਰ ਪਹੁੰਚੇ ਤਾਂ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਾਇਰਲ ਹੋਇਆ। ਇਸ ਤੋਂ ਬਾਅਦ ਸਾਰਾ ਪੰਜਾਬ ਨਿੱਕੂ ਦੇ ਸਮਰਥਨ `ਚ ਉੱਤਰ ਆਇਆ। ਪੰਜਾਬੀ ਇੰਡਸਟਰੀ ਵੀ ਖੁੱਲ੍ਹ ਕੇ ਨਿੱਕੂ ਦਾ ਸਪੋਰਟ ਕਰਦੀ ਨਜ਼ਰ ਆਈ। 


ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨੇ ਤਾਂ ਨਿੱਕੂ ਨੂੰ ਆਪਣੀਆਂ ਫ਼ਿਲਮਾਂ ਵਿੱਚ ਗੀਤ ਗਾਉਣ ਦਾ ਆਫ਼ਰ ਤੱਕ ਦੇ ਦਿੱਤਾ। ਇਸ ਤੋਂ ਬਾਅਦ ਨਿੱਕੂ ਕਾਫ਼ੀ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਆਪਣੇ ਸਮਰਥਕਾਂ ਨੂੰ ਧੰਨਵਾਦ ਕੀਤਾ। ਪਿਛਲੇ ਦਿਨੀਂ ਨਿੱਕੂ ਗਿੱਪੀ ਗਰੇਵਾਲ ਨਾਲ ਯਾਰ ਮੇਰਾ ਤਿਤਲੀਆਂ ਵਰਗਾ ਦੇ ਪ੍ਰਮੋਸ਼ਨ ਟੂਰ `ਚ ਨਜ਼ਰ ਆਏ ਸੀ। ਇਸ ਦੌਰਾਨ ਉਹ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ।


ਇਸ ਮੁਲਾਕਾਤ ਦੀ ਇੱਕ ਤਸਵੀਰ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇੰਦਰਜੀਤ ਨਿੱਕੂ ਇਸ ਤਸਵੀਰ `ਚ ਗਿੱਪੀ ਗਰੇਵਾਲ ਦੇ ਤਿੰਨੇ ਪੁੱਤਰ ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਨਾਲ ਖੜੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਤਸਵੀਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਤਸਵੀਰ ਚ ਏਕਓਮ ਤੇ ਸ਼ਿੰਦਾ ਨਿੱਕੂ ਦੇ ਨਾਲ ਖੜੇ ਹਨ, ਜਦਕਿ ਗੁਰਬਾਜ਼ ਨੂੰ ਨਿੱਕੂ ਨੇ ਮੋਢੇ ਤੇ ਬਿਠਾਇਆ ਹੋਇਆ ਹੈ।




ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਇੱਕ ਹਿੱਟ ਗੀਤ ਦਿੱਤੇ। ਪਰ ਜ਼ਿੰਦਗੀ `ਚ ਉਹ ਬੁਰੇ ਦੌਰ ਚੋਂ ਲੰਘ ਰਹੇ ਸੀ ਤਾਂ ਉਨ੍ਹਾਂ ਦਾ ਸਮਰਥਨ ਕਰਨ ਲਈ ਪੰਜਾਬੀ ਇੰਡਸਟਰੀ ਹੀ ਨਹੀਂ ਸਗੋਂ ਪੂਰਾ ਪੰਜਾਬ ਅੱਗੇ ਆਇਆ। ਹੁਣ ਇੰਦਰਜੀਤ ਨਿੱਕੂ ਦਾ ਜਲਦ ਹੀ ਕੈਨੇਡਾ `ਚ ਸ਼ੋਅ ਹੋਣ ਜਾ ਰਿਹਾ ਹੈ। ਜਿਸ ਦਾ ਉਨ੍ਹਾਂ ਦੇ ਫ਼ੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।  


ਹਾਲ ਹੀ `ਚ ਇੱਕ ਬਾਬੇ ਦੇ ਦਰਬਾਰ `ਚ ਜਾਣ ਕਾਰਨ ਉਹ ਸੁਰਖੀਆਂ `ਚ ਆਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿੱਕੂ ਨੇ ਪਰਿਵਾਰ ਸਮੇਤ ਹਰਮੰਦਰ ਸਾਹਿਬ `ਚ ਮੱਥਾ ਟੇਕਿਆ, ਤੇ ਨਾਲ ਹੀ ਮਆਫ਼ੀ ਮੰਗਦਿਆਂ ਕਿਹਾ ਕਿ ਉਹ ਭਟਕ ਗਏ ਸੀ।