ਪੜਚੋਲ ਕਰੋ
ਰਜਨੀਕਾਂਤ ਨਾਲ ਮਿਲ ਕੇ ਯੋਗਰਾਜ ਪਾਉਣਗੇ ਧਮਾਲ!
ਸਾਊਥ ਸੁਪਰਸਟਾਰ ਰਜਨੀਕਾਂਤ ਸਟਾਰਰ ‘ਦਰਬਾਰ’ ਦੇ ਦੂਜੇ ਸ਼ੇਡੀਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸੀਰੀਜ਼ ਬਾਰੇ ਹੁਣ ਅਪਡੇਟ ਖ਼ਬਰ ਆਈ ਹੈ। ਜੀ ਹਾਂ, ਖ਼ਬਰਾਂ ਨੇ ਕਿ ਸੀਰੀਜ਼ ‘ਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਐਂਟਰੀ ਹੋ ਸਕਦੀ ਹੈ।
ਚੰਡੀਗੜ੍ਹ: ਸਾਊਥ ਸੁਪਰਸਟਾਰ ਰਜਨੀਕਾਂਤ ਸਟਾਰਰ ‘ਦਰਬਾਰ’ ਦੇ ਦੂਜੇ ਸ਼ੇਡੀਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸੀਰੀਜ਼ ਬਾਰੇ ਹੁਣ ਅਪਡੇਟ ਖ਼ਬਰ ਆਈ ਹੈ। ਜੀ ਹਾਂ, ਖ਼ਬਰਾਂ ਨੇ ਕਿ ਸੀਰੀਜ਼ ‘ਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਐਂਟਰੀ ਹੋ ਸਕਦੀ ਹੈ। ਸੀਰੀਜ਼ ‘ਚ ਯੋਗਰਾਜ ਅਹਿਮ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਸੀਰੀਜ਼ ਦੇ ਓਪਨਿੰਗ ਸੀਨ ‘ਚ ਉਹ ਰਜਨੀਕਾਂਤ ਦੇ ਨਾਲ ਨਜ਼ਰ ਆਉਣਗੇ।
ਦਰਬਾਰ ਦੇ ਡਾਇਰੇਕਟਰ ਮੁਰੁਗਾਦਾਸ ਨੇ ਆਪਣੇ ਹਾਲ ਹੀ ‘ਚ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਕਿ ਸੀਰੀਜ਼ ਦੀ ਸ਼ੂਟਿੰਗ ਅਗਸਤ ਮਹੀਨੇ ਦੇ ਆਖਰ ਤਕ ਕਰ ਲਈ ਜਾਵੇਗੀ। ਜਿਸ ‘ਚ ਸੀਰੀਜ਼ ਦੇ ਮੁੱਖ ਐਕਸ਼ਨ ਸੀਨਜ਼ ਦੀ ਸ਼ੂਟਿੰਗ ਜੂਨ ਆਖਰ ਤਕ ਚਲੇਗੀ ਅਤੇ ਸੂਟਿੰਗ ਅਗਸਤ ਤਕ ਚਲੇਗੀ। ਸੀਰੀਜ਼ ਇੱਕ ਕੌਪ ਡ੍ਰਾਮਾ ਹੈ। ਜਿਸ ਚ’ ਰਜਨੀਕਾਂਤ ਇੱਕ ਆਈਪੀਐਸ ਅਧਿਕਾਰੀ ਦਾ ਰੋਲ ਪਲੇਅ ਕਰਦੇ ਨਜ਼ਰ ਆਉੁਣਗੇ।
ਖ਼ਬਰਾਂ ਤਾਂ ਇਹ ਵੀ ਹਨ ਕਿ ਸੀਰੀਜ਼ ‘ਚ ਰਜਨੀਕਾਂਤ ਡਬਲ ਰੋਲ ‘ਚ ਨਜ਼ਰ ਆ ਸਕਦੇ ਹਨ। ਇਸ ਫ਼ਿਲਮ ‘ਚ ਪ੍ਰਕਾਸ਼ ਰਾਜ, ਨਿਵੇਥਾ ਥਾਮਸ, ਪ੍ਰਤੀਕ ਬੱਬਰ, ਦਲਪਿ ਤਾਹਿਲ, ਯੋਗੀ ਬਾਬੂ ਜਿਹੇ ਕਲਾਕਾਰ ਨਜ਼ਰ ਆਉਣਗੇ। ਇਹ ਯੂ-ਟਿਊਬ ਸੀਰੀਜ਼ ਹੈ ਜੋ ਸੋਮਵਾਰ ਤੋਂ ਸ਼ਨੀਵਾਰ ਨੂੰ ਆਨਏਅਰ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement