ਪੜਚੋਲ ਕਰੋ
ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦਾ ਦੇਹਾਂਤ
ਬਾਲੀਵੁੱਡ ਅਭਿਨੇਤਾ ਇਰਫਾਨ ਖਾਨ, ਜੋ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਿਹਾ ਸੀ, ਅੱਜ ਜ਼ਿੰਦਗੀ ਦੀ ਲੜਾਈ ਹਾਰ ਗਿਆ।

ਮੁਬੰਈ: ਬਾਲੀਵੁੱਡ ਅਭਿਨੇਤਾ ਇਰਫਾਨ ਖਾਨ, ਜੋ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਿਹਾ ਸੀ, ਅੱਜ ਜ਼ਿੰਦਗੀ ਦੀ ਲੜਾਈ ਹਾਰ ਗਿਆ। ਮੰਗਲਵਾਰ ਨੂੰ ਖਬਰ ਸਾਹਮਣੇ ਆਈ ਸੀ ਕਿ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਸ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਰਫਾਨ ਦੀ ਸਿਹਤ ਵਿਗੜ ਗਈ ਸੀ ਜਿਸ ਕਾਰਨ ਉਸ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਇਹ ਦੱਸਿਆ ਗਿਆ ਹੈ ਕਿ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਰਫਾਨ ਖਾਨ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਫਿਲਮ ਨਿਰਮਾਤਾ ਸ਼ੁਜੀਤ ਸਰਕਾਰ ਨੇ ਦਿੱਤੀ ਸੀ। ਉਸ ਨੇ ਟਵੀਟ ਕਰਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
Before You Go
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ
ਟ੍ਰੈਂਡਿੰਗ ਟੌਪਿਕ





















