![ABP Premium](https://cdn.abplive.com/imagebank/Premium-ad-Icon.png)
Diljit Dosanjh: ਕੀ ਤਸਵੀਰ ਨਜ਼ਰ ਆ ਰਿਹਾ ਲੜਕਾ ਸਚਮੁੱਚ ਹੈ ਦਿਲਜੀਤ ਦੋਸਾਂਝ ਦਾ ਪੁੱਤਰ, ਜਾਣੋ ਕੀ ਹੈ ਇਸ ਤਸਵੀਰ ਦੀ ਸੱਚਾਈ?
Diljit Dosanjh Son: ਦਿਲਜੀਤ ਦੀਆਂ ਵੱਖੋ ਵੱਖ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਇਹੀ ਦਿਲਜੀਤ ਦਾ ਪਰਿਵਾਰ ਹੈ, ਜਦਕਿ ਅੱਜ ਤੱਕ ਕਿਸੇ ਨੇ ਦਿਲਜੀਤ ਦੀ ਫੈਮਿਲੀ ਨੂੰ ਨਹੀਂ ਦੇਖਿਆ ਹੈ....
![Diljit Dosanjh: ਕੀ ਤਸਵੀਰ ਨਜ਼ਰ ਆ ਰਿਹਾ ਲੜਕਾ ਸਚਮੁੱਚ ਹੈ ਦਿਲਜੀਤ ਦੋਸਾਂਝ ਦਾ ਪੁੱਤਰ, ਜਾਣੋ ਕੀ ਹੈ ਇਸ ਤਸਵੀਰ ਦੀ ਸੱਚਾਈ? is the boy really diljit dosanjh son know truth behind this picture Diljit Dosanjh: ਕੀ ਤਸਵੀਰ ਨਜ਼ਰ ਆ ਰਿਹਾ ਲੜਕਾ ਸਚਮੁੱਚ ਹੈ ਦਿਲਜੀਤ ਦੋਸਾਂਝ ਦਾ ਪੁੱਤਰ, ਜਾਣੋ ਕੀ ਹੈ ਇਸ ਤਸਵੀਰ ਦੀ ਸੱਚਾਈ?](https://feeds.abplive.com/onecms/images/uploaded-images/2024/04/09/69d9094cdb1d16156eabda4a3fedc45a1712656259995469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Family: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੀ ਫਿਲਮ 'ਚਮਕੀਲਾ' 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਕਰਨ ਜਾ ਰਹੀ ਹੈ। ਪਰ ਇਸ ਤੋਂ ਵੀ ਜ਼ਿਆਦਾ ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਕਰਕੇ ਸੁਰਖੀਆਂ 'ਚ ਹਨ। ਪੂਰੇ ਦੇਸ਼ 'ਚ ਇਸ ਗੱਲ ਨੂੰ ਲੈਕੇ ਗਾਹ ਪਿਆ ਹੋਇਆ ਹੈ ਕਿ ਦਿਲਜੀਤ ਸ਼ਾਦੀਸ਼ੁਦਾ ਹਨ ਜਾਂ ਨਹੀਂ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਪਤਨੀ ਤੇ ਪੁੱਤਰ ਕਿੱਥੇ ਰਹਿੰਦੇ ਹਨ? ਦੋਸਾਂਝਵਾਲਾ ਦੇ ਦੋਸਤ ਨੇ ਕਰ ਦਿੱਤਾ ਖੁਲਾਸਾ
ਦਿਲਜੀਤ ਦੀਆਂ ਵੱਖੋ ਵੱਖ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਇਹੀ ਦਿਲਜੀਤ ਦਾ ਪਰਿਵਾਰ ਹੈ, ਜਦਕਿ ਅੱਜ ਤੱਕ ਕਿਸੇ ਨੇ ਦਿਲਜੀਤ ਦੀ ਫੈਮਿਲੀ ਨੂੰ ਨਹੀਂ ਦੇਖਿਆ ਹੈ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੀ ਕੋਈ ਤਸਵੀਰ ਹੀ ਸਾਹਮਣੇ ਆਈ ਹੈ। ਇਸ ਦਰਮਿਆਨ ਦਿਲਜੀਤ ਦੀ ਇੱਕ ਛੋਟੇ ਬੱਚੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਇਹ ਦਿਲਜੀਤ ਦਾ ਪੁੱਤਰ ਹੈ। ਤਾਂ ਆਓ ਤੁਹਾਨੂੰ ਇਸ ਤਸਵੀਰ ਦੀ ਸੱਚਾਈ ਦੱਸਦੇ ਹਾਂ।
ਕੀ ਹੈ ਇਸ ਵਾਇਰਲ ਤਸਵੀਰ ਦਾ ਸੱਚ?
ਇਹ ਬੱਚਾ ਜਿਸ ਨੂੰ ਦਿਲਜੀਤ ਦਾ ਪੁੱਤਰ ਸਮਝਿਆ ਜਾ ਰਿਹਾ ਹੈ, ਅਸਲ 'ਚ ਇੱਕ ਬਾਲ ਕਲਾਕਾਰ ਹੈ। ਜਿਸ ਨੇ ਕੁੱਝ ਸਾਲ ਪਹਿਲਾਂ ਦਿਲਜੀਤ ਨਾਲ ਫਿਲਮ 'ਚ ਕੰਮ ਕੀਤਾ ਸੀ। ਉਸ ਦਰਮਿਆਨ ਇਹ ਤਸਵੀਰ ਲਈ ਗਈ ਸੀ। ਦੇਖੋ ਇਹ ਤਸਵੀਰ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੀ ਫੈਮਿਲੀ ਲਾਈਫ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਹਾਲ ਹੀ 'ਚ ਦਿਲਜੀਤ ਦੇ ਇੱਕ ਕਰੀਬੀ ਨੇ ਖੁਲਾਸਾ ਕੀਤਾ ਹੈ ਕਿ ਦਿਲਜੀਤ ਦੀ ਪਤਨੀ ਇੰਡੀਅਨ ਅਮਰੀਕਨ ਔਰਤ ਹੈ, ਇਹੀ ਨਹੀਂ ਦਿਲਜੀਤ ਦਾ ਉਨ੍ਹਾਂ ਦੇ ਵਿਆਹ ਤੋਂ ਇੱਕ ਪੁੱਤਰ ਵੀ ਹੈ। ਦਿਲਜੀਤ ਦੀ ਫੈਮਿਲੀ ਅਮਰੀਕਾ ਦੇ ਲਾਸ ਐਂਜਲਸ 'ਚ ਹੀ ਰਹਿੰਦੀ ਹੈ। ਉਹ ਆਪਣੇ ਪਰਿਵਾਰ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ।
ਇਹ ਵੀ ਪੜ੍ਹੋ: ਜਲਦ ਖਤਮ ਹੋਵੇਗਾ ਫੈਨਜ਼ ਦਾ ਇੰਤਜ਼ਾਰ, ਇਸ ਦਿਨ ਹੋਵੇਗਾ 'ਬਿੱਗ ਬੌਸ OTT 3' ਦਾ ਗਰੈਂਡ ਪ੍ਰੀਮੀਅਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)