ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
12 ਦਸੰਬਰ ਨੂੰ ਭਾਰਤ ਦੇ ਸਭ ਤੋਂ ਅਮੀਰ ਬੰਦੇ ਦੀ ਕੁੜੀ ਦਾ ਵਿਆਹ
![12 ਦਸੰਬਰ ਨੂੰ ਭਾਰਤ ਦੇ ਸਭ ਤੋਂ ਅਮੀਰ ਬੰਦੇ ਦੀ ਕੁੜੀ ਦਾ ਵਿਆਹ Isha Ambani-Anand Piramal Wedding Date Has Been Announced 12 ਦਸੰਬਰ ਨੂੰ ਭਾਰਤ ਦੇ ਸਭ ਤੋਂ ਅਮੀਰ ਬੰਦੇ ਦੀ ਕੁੜੀ ਦਾ ਵਿਆਹ](https://static.abplive.com/wp-content/uploads/sites/5/2018/10/31160550/isha-ambani.jpg?impolicy=abp_cdn&imwidth=1200&height=675)
ਮੁੰਬਈ: ਮੁੰਬਈ ਦੇ ਸਿੱਧੀਵਿਨਾਇਕ ਮੰਦਰ ‘ਚ ਆਪਣੀ ਧੀ ਦੇ ਵਿਆਹ ਦਾ ਕਾਰਡ ਦੇਣ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਧੀ ਈਸ਼ਾ ਅੰਬਾਨੀ ਦੇ ਵਿਆਹ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਈਸ਼ਾ ਅੰਬਾਨੀ ਤੇ ਆਨੰਦ ਪੀਰਾਮਲ ਦਾ ਵਿਆਹ 12 ਦਸੰਬਰ ਨੂੰ ਹੋ ਰਿਹਾ ਹੈ। ਇਸ ਲਈ ਦੇਸ਼ ਦੇ ਵੱਡੇ-ਵੱਡੇ ਲੋਕਾਂ ਨੂੰ ਸੱਦਾ ਮਿਲਣਾ ਸ਼ੁਰੂ ਹੋ ਗਿਆ ਹੈ।
ਖ਼ਬਰਾਂ ਨੇ ਕਿ ਵਿਆਹ ਤੋਂ ਹਫਤਾ ਪਹਿਲਾਂ ਅੰਬਾਨੀ ਪਰਿਵਾਰ ਤੇ ਪੀਰਾਮਲ ਪਰਿਵਾਰ ਹੀ ਉਦੇਪੁਰ ਚਲੇ ਜਾਣਗੇ। ਜਿੱਥੇ ਉਹ ਭਾਰਤੀ ਸੰਸਕ੍ਰਿਤੀ ਤੇ ਰੀਤਾਂ ਦਾ ਆਨੰਦ ਮਾਣਨਗੇ। ਇਸ ਦੇ ਨਾਲ ਹੀ ਈਸ਼ਾ ਤੇ ਆਨੰਦ ਦਾ ਵਿਆਹ ਵੀ ਹਿੰਦੂ ਰੀਤਾਂ ਮੁਤਾਬਕ ਹੋਣਾ ਹੈ।
ਦੋਵਾਂ ਦੀ ਮੰਗਣੀ 21 ਸਤੰਬਰ ਨੂੰ ਇਟਲੀ ਦੀ ਲੇਕ ਕੋਮੋ ‘ਚ ਹੋਈ ਸੀ। ਜਿੱਥੇ ਮੰਗਣੀ ਦਾ ਪ੍ਰੋਗ੍ਰਾਮ 3 ਦਿਨ ਤਕ ਚੱਲਿਆ ਸੀ। ਖ਼ਬਰਾਂ ਨੇ ਕਿ ਈਸ਼ਾ ਦੇ ਵਿਆਹ ਤੋਂ ਬਾਅਦ ਹੀ ਮੁਕੇਸ਼ ਦੇ ਬੇਟੇ ਆਕਾਸ਼ ਦਾ ਵਿਆਹ ਵੀ ਕੁਝ ਸਮੇਂ ਬਾਅਦ ਅਗਲੇ ਸਾਲ ਮੰਗੇਤਰ ਸ਼ਲੋਕਾ ਮਹਿਤਾ ਨਾਲ ਹੋਣਾ ਹੈ। ਸ਼ਲੋਕਾ ਹੀਰਾ ਵਪਾਰੀ ਦੀ ਧੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)