ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਤੇ ਧਨਾਢ ਮੁਕੇਸ਼ ਅੰਬਾਨੀ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਦੇਸ਼ ਦੇ ਸਭ ਤੋਂ ਅਮੀਰ ਦੀ ਧੀ ਦਾ ਵਿਆਹ ਹੋਏ ਤਾਂ ਵਿਆਹ ਦੀ ਹਰ ਗੱਲ ਆਪਣੇ-ਆਪ ਵਿੱਚ ਖ਼ਾਸ ਹੀ ਹੋਏਗੀ। 12 ਦਸੰਬਰ ਨੂੰ ਹੋਣ ਵਾਲੇ ਇਸ ਵਿਆਹ ਦੇ ਕਾਰਡ ਬਾਰੇ ਚਾਰੇ ਪਾਸੇ ਚਰਚੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗਰਾਂਡ ਵਿਆਹ ਲਈ ਸੱਦੇ ਪੱਤਰ ਦੀ ਕੀਮਤ ਲਗਪਗ ਤਿੰਨ ਲੱਖ ਰੁਪਏ ਹੈ ਜਿਸ ਉੱਤੇ ਸੋਨੇ ਦੀ ਕਢਾਈ ਕੀਤੀ ਗਈ ਹੈ।

ਅੰਬਾਨੀ ਪਰਿਵਾਰ ਦਾ ਸੱਦਾ ਆਮ ਨਹੀਂ। ਇਹ ਕਾਰਡ ਇੱਕ ਬਕਸੇ ਵਰਗਾ ਹੈ, ਜਿਸ ਨੂੰ ਖੋਲ੍ਹਣ ’ਤੇ ‘IA’ ਲਿਖਿਆ ਨਜ਼ਰ ਆਉਂਦਾ ਹੈ। ਇਸ ਦਾ ਮਤਲਬ ਹੈ ‘ਈਸ਼ਾ-ਆਨੰਦ’। ਜਿਵੇਂ ਹੀ ਮੇਨ ਬਕਸੇ ਨੂੰ ਖੋਲ੍ਹਿਆ ਜਾਂਦਾ ਹੈ, ਇਸ ਵਿੱਚ ਇੱਕ ਡਾਇਰੀ ਮਿਲਦੀ ਹੈ। ਇਸੇ ਡਾਇਰੀ ਵਿੱਚ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਆਹ ਨਾਲ ਸਬੰਧਤ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ। ਡਾਇਰੀ ਦੇ ਚੌਥੇ ਪੰਨੇ ’ਤੇ ਇੱਕ ਚਿੱਠੀ ਲਿਖੀ ਹੈ, ਜਿਸ ਨੂੰ ਈਸ਼ਾ ਤੇ ਆਨੰਦ ਨੇ ਖ਼ੁਦ ਲਿਖਿਆ ਹੈ।

ਸੱਦੇ ਪੱਤਰ ਵਿੱਚ ਗੁਲਾਬੀ ਰੰਗ ਦਾ ਇੱਕ ਹੋਰ ਬਕਸਾ ਹੈ, ਜਿਸ ਉੱਤੇ ਸੋਨੇ ਦੀ ਕਢਾਈ ਕੀਤੀ ਗਈ ਹੈ। ਇਸ ਡੱਬੇ ਨੂੰ ਖੋਲ੍ਹਣ ਉੱਤੇ ਗਾਇਤ੍ਰੀ ਮੰਤਰ ਵੱਜਦਾ ਹੈ। ਇਸ ਬਕਸੇ ਅੰਦਰ ਚਾਰ ਹੋਰ ਨਿੱਕੇ-ਨਿੱਕੇ ਬਕਸੇ ਹਨ, ਜਿਨ੍ਹਾਂ ਵਿੱਚ ਦੇਵੀ ਗਾਇਤ੍ਰੀ ਦੀ ਤਸਵੀਰ ਰੱਖੀ ਗਈ ਹੈ। ਜੇ ਵਿਆਹ ਦਾ ਕਾਰਡ ਹੀ ਇੰਨਾ ਖ਼ਾਸ ਹੈ, ਤਾਂ ਇਹ ਵੇਖਣਾ ਹੋਏਗਾ ਕਿ ਅੰਬਾਨੀਆਂ ਦਾ ਵਿਆਹ ਕਿੰਨਾ ਖ਼ਾਸ ਹੁੰਦਾ ਹੈ।

ਵੇਖੋ ਕਾਰਡ ਦੀ ਵੀਡੀਓ-