Jacqueline Extortion Case: ਜੈਕਲੀਨ ਫ਼ਰਨਾਂਡੀਜ਼ ਈਡੀ ਦੇ ਕੇਸ ਤੋਂ ਪਰੇਸ਼ਾਨ ਹੋ ਕੇ ਨਿਰਮਲ ਬਾਬਾ ਦੇ ਦਰਬਾਰ ਪੁੱਜੀ, ਬਣ ਗਈ ਬਾਬੇ ਦੀ ਭਗਤ
Jacqueline Is Now God Focused: ਜੈਕਲੀਨ ਫਰਨਾਂਡੀਜ਼ 'ਤੇ ਠੱਗ ਸੁਕੇਸ਼ ਚੰਦਰਸ਼ੇਖਰ ਦਾ ਮਨੀ ਲਾਂਡਰਿੰਗ ਦਾ ਮਾਮਲਾ ਡੂੰਘਾ ਹੁੰਦਾ ਜਾ ਰਿਹਾ ਹੈ। ਹੁਣ ਅਦਾਕਾਰਾ ਨੇ ਪਰੇਸ਼ਾਨ ਹੋ ਕੇ ਧਾਰਮਿਕ ਰਸਤਾ ਅਪਣਾ ਲਿਆ ਹੈ।
Jacqueline Started Wearing Bracelet And Chanting Mantras: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਇਹ ਸਾਲ ਚੰਗਾ ਨਹੀਂ ਰਿਹਾ। ਜਦੋਂ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਹੈ, ਉਹ ਧੋਖਾਧੜੀ ਦੇ ਮਾਮਲੇ ਵਿੱਚ ਫਸਦੀ ਜਾ ਰਹੀ ਹੈ। ਈਡੀ ਵੱਲੋਂ ਦਾਇਰ ਚਾਰਜਸ਼ੀਟ ਵਿੱਚ 200 ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਭਿਨੇਤਰੀ ਦਾ ਨਾਂ ਸਾਹਮਣੇ ਆਇਆ ਹੈ। ਹਰ ਪਾਸੇ ਤੋਂ ਮੁਸੀਬਤ 'ਚੋਂ ਲੰਘ ਰਹੀ ਜੈਕਲੀਨ ਨੇ ਹੁਣ ਧਾਰਮਿਕ ਰਾਹ ਅਪਣਾ ਲਿਆ ਹੈ।
ਦਰਅਸਲ, ਦਿਨ-ਬ-ਦਿਨ ਆਪਣੀਆਂ ਮੁਸ਼ਕਿਲਾਂ ਵਧਦੀਆਂ ਦੇਖ ਜੈਕਲੀਨ ਫਰਨਾਂਡੀਜ਼ ਮਦਦ ਲਈ ਇਕ ਧਾਰਮਿਕ ਗੁਰੂ ਦੀ ਸ਼ਰਨ 'ਚ ਪਹੁੰਚ ਗਈ ਹੈ। ਖਬਰਾਂ ਮੁਤਾਬਕ ਜੈਕਲੀਨ ਨੇ ਧਾਰਮਿਕ ਰਾਹ ਅਪਣਾ ਲਿਆ ਹੈ ਅਤੇ ਦਿੱਲੀ ਦੇ ਗੁਰੂ ਨਿਰਮਲ ਸਿੰਘ ਨੂੰ ਪੂਰੀ ਤਰ੍ਹਾਂ ਮੰਨਣ ਲੱਗ ਗਈ ਹੈ। ਜੈਕਲੀਨ ਛੱਤਰਪੁਰ ਗਈ ਸੀ ਤੇ ਇਸ ਦੌਰਾਨ ਜੈਕਲੀਨ ਨੇ ਨਿਰਮਲ ਬਾਬਾ ਦੁਆਰਾ ਬਣਾਏ ਗਏ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ ਸੀ। ਕਿਹਾ ਜਾਂਦਾ ਹੈ ਕਿ ਕਈ ਮਸ਼ਹੂਰ ਹਸਤੀਆਂ ਨਿਰਮਲ ਬਾਬਾ ਨੂੰ ਫਾਲੋ ਕਰਦੀਆਂ ਹਨ।
View this post on Instagram
ਗੁਰੂ ਮੰਤਰ ਦਾ ਜਾਪ ਕਰ ਰਹੀ ਜੈਕਲੀਨ
ਸੂਤਰਾਂ ਮੁਤਾਬਕ ਜੈਕਲੀਨ ਦੇ ਕਰੀਬੀ ਦੋਸਤ ਨੇ ਉਸ ਨੂੰ ਇਸ ਮੁਸ਼ਕਲ ਸਮੇਂ ਨੂੰ ਬਿਹਤਰ ਸਮੇਂ 'ਚ ਬਦਲਣ ਲਈ ਛੱਤਰਪੁਰ ਸਥਿਤ ਗੁਰੂ ਜੀ ਦੇ ਆਸ਼ਰਮ 'ਚ ਜਾਣ ਦੀ ਸਲਾਹ ਦਿੱਤੀ। ਉਦੋਂ ਤੋਂ ਜੈਕਲੀਨ ਹੁਣ ਗੁਰੂ ਜੀ ਦਾ ਕੰਗਣ ਪਹਿਨ ਕੇ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਅਤੇ ਦਿਨ ਵਿੱਚ ਇੱਕ ਵਾਰ ਗੁਰੂ ਮੰਤਰ ਦਾ ਜਾਪ ਵੀ ਕਰ ਰਹੀ ਹੈ।
ਸੁਕੇਸ਼ ਤੋਂ ਗਿਫਟ ਲੈ ਕੇ ਫਸ ਗਈ ਸੀ ਜੈਕਲੀਨ
ਈਡੀ ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਦਸਤੀ ਦੇ ਪੈਸੇ ਤੋਂ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ। ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਸੁਕੇਸ਼ ਨੇ ਇਹ ਸਾਰਾ ਪੈਸਾ ਅਪਰਾਧ ਕਰਕੇ ਕਮਾਇਆ ਸੀ। ਉਦੋਂ ਤੋਂ ਜੈਕਲੀਨ ਈਡੀ ਦੇ ਰਡਾਰ 'ਤੇ ਹੈ।