(Source: ECI/ABP News)
ਜੱਸੀ ਗਿੱਲ ਦੀ ਕਾਲਜ ਵੇਲੇ ਦੀ ਵੀਡੀਓ ਆਈ ਸਾਹਮਣੇ, ਗਾਇਕੀ ਦਾ ਇਹ ਅੰਦਾਜ਼ ਤਸੀਂ ਪਹਿਲਾਂ ਨਹੀਂ ਵੇਖਿਆ ਹੋਣਾ
ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਹਰ ਅੰਦਾਜ਼ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਫੇਰ ਭਾਵੇਂ ਉਹ ਜੱਸੀ ਦੀ ਗਾਇਕੀ ਹੋਵੇ ਜਾਂ ਜੱਸੀ ਦੀ ਅਦਾਕਾਰੀ। ਜੱਸੀ ਗਿੱਲ ਦਾ ਤਹਾਨੂੰ ਇੱਕ ਐਸਾ ਅੰਦਾਜ਼ ਦਿਖਾਉਂਦੇ ਹਾਂ ਜਿਹੜਾ ਤੁਸੀਂ ਸ਼ਾਇਦ ਹੀ ਦੇਖਿਆ ਹੋਵੇ।
![ਜੱਸੀ ਗਿੱਲ ਦੀ ਕਾਲਜ ਵੇਲੇ ਦੀ ਵੀਡੀਓ ਆਈ ਸਾਹਮਣੇ, ਗਾਇਕੀ ਦਾ ਇਹ ਅੰਦਾਜ਼ ਤਸੀਂ ਪਹਿਲਾਂ ਨਹੀਂ ਵੇਖਿਆ ਹੋਣਾ Jassi Gill's college time video Surfaced , you may not have seen this style of singing before ਜੱਸੀ ਗਿੱਲ ਦੀ ਕਾਲਜ ਵੇਲੇ ਦੀ ਵੀਡੀਓ ਆਈ ਸਾਹਮਣੇ, ਗਾਇਕੀ ਦਾ ਇਹ ਅੰਦਾਜ਼ ਤਸੀਂ ਪਹਿਲਾਂ ਨਹੀਂ ਵੇਖਿਆ ਹੋਣਾ](https://feeds.abplive.com/onecms/images/uploaded-images/2021/05/26/208496225c8f6ab705c97f22fd688cb5_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਹਰ ਅੰਦਾਜ਼ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਫੇਰ ਭਾਵੇਂ ਉਹ ਜੱਸੀ ਦੀ ਗਾਇਕੀ ਹੋਵੇ ਜਾਂ ਜੱਸੀ ਦੀ ਅਦਾਕਾਰੀ। ਜੱਸੀ ਗਿੱਲ ਦਾ ਤਹਾਨੂੰ ਇੱਕ ਐਸਾ ਅੰਦਾਜ਼ ਦਿਖਾਉਂਦੇ ਹਾਂ ਜਿਹੜਾ ਤੁਸੀਂ ਸ਼ਾਇਦ ਹੀ ਦੇਖਿਆ ਹੋਵੇ।
ਜੱਸੀ ਗਿੱਲ ਦਾ ਕਾਲੇਜ ਵੇਲੇ ਦਾ ਇੱਕ ਵੀਡੀਓ ਬਾਹਰ ਆਇਆ ਹੈ ਤੇ ਜਿਸ ਅੰਦਾਜ਼ ਵਿੱਚ ਜੱਸੀ ਇੱਥੇ ਸਟੇਜ ਤੇ ਬੈਠੇ ਗਾ ਰਹੇ ਨੇ ਇਹ ਅੰਦਾਜ਼ ਜੱਸੀ ਦਾ ਪਹਿਲਾ ਕਦੇ ਨਹੀਂ ਦੇਖਿਆ ਗਿਆ। ਜੱਸੀ ਗਿੱਲ ਦਾ ਇਹ ਵੀਡੀਓ ਤਕਰੀਬਨ 10-11 ਸਾਲ ਪੁਰਾਣਾ ਹੈ।
ਜੱਸੀ ਦੇ ਇਸ ਕਵਾਲੀਆਂ ਭਰੇ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਜੱਸੀ ਦਾ ਇਹ ਵੀਡੀਓ ਇੰਟਰਨੈੱਟ 'ਤੇ ਸੁਪਰਵਾਇਰਲ ਹੋ ਰਿਹਾ ਹੈ। ਜੱਸੀ ਗਿੱਲ ਦੀ ਇਸ ਵੀਡੀਓ ਦੇ ਉਪਰ ਪ੍ਰਭ ਗਿੱਲ ਨੇ ਵੀ ਰੀਐਕਸ਼ਨ ਦਿੱਤਾ ਹੈ ਤੇ ਕਿਹਾ ''ਕੋਈ ਅੱਜ ਭੱਲਕੇ ਦੀ ਗੱਲ ਨਹੀਂ ਸਾਡੀ ਮੇਹਨਤ ਬਹੁਤ ਪੁਰਾਣੀ ਐ ਵਾਹ ਜੱਸੀ ਵਾਹ''। ਇਸ ਤੋਂ ਇਲਾਵਾ ਹੋਰ ਕਈ ਸਿਤਾਰੇ ਜੱਸੀ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜੱਸੀ ਨੇ ਇਸ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਉਣ ਲਈ ਬਹੁਤ ਮੇਹਨਤ ਕੀਤੀ ਹੈ। ਜੱਸੀ ਦੀ ਇਹ ਮੇਹਨਤ ਤੇ ਡੈਡੀਕੇਸ਼ਨ ਹੀ ਸੀ ਜਿਹੜੀ ਜੱਸੀ ਨੂੰ ਬਾਲੀਵੁੱਡ ਤਕ ਲੈ ਕੇ ਗਈ। ਪੰਜਾਬੀ ਨਾਮਵਰ ਸਿੰਗਰਾਂ ਦੇ ਪਿੱਛੇ ਕੋਰਸ ਗਾਉਣ ਤੋਂ ਲੈ ਕੇ ਜੱਸੀ ਨੇ ਆਪਣੇ ਵੱਡੇ-ਵੱਡੇ ਲਾਇਵ ਕੋਂਸਰਟ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)