(Source: Poll of Polls)
Jaswinder Bhalla: ਜਸਵਿੰਦਰ ਭੱਲਾ ਦੀ ਪਤਨੀ ਨਾਲ ਇਸ ਗੱਲੋਂ ਹੋਈ ਬਹਿਸ, ਜਾਣੋ ਪਤਨੀ ਨੇ ਕਿਉਂ ਕਿਹਾ- 'ਉਮਰ ਹੋ ਗਈ ਭੱਲਾ ਸਾਬ੍ਹ ਦੀ....'
Jaswinder Bhalla Video: ਜਸਵਿੰਦਰ ਭੱਲਾ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ।
![Jaswinder Bhalla: ਜਸਵਿੰਦਰ ਭੱਲਾ ਦੀ ਪਤਨੀ ਨਾਲ ਇਸ ਗੱਲੋਂ ਹੋਈ ਬਹਿਸ, ਜਾਣੋ ਪਤਨੀ ਨੇ ਕਿਉਂ ਕਿਹਾ- 'ਉਮਰ ਹੋ ਗਈ ਭੱਲਾ ਸਾਬ੍ਹ ਦੀ....' jaswinder bhalla arguing with wife funny video will make you laugh Jaswinder Bhalla: ਜਸਵਿੰਦਰ ਭੱਲਾ ਦੀ ਪਤਨੀ ਨਾਲ ਇਸ ਗੱਲੋਂ ਹੋਈ ਬਹਿਸ, ਜਾਣੋ ਪਤਨੀ ਨੇ ਕਿਉਂ ਕਿਹਾ- 'ਉਮਰ ਹੋ ਗਈ ਭੱਲਾ ਸਾਬ੍ਹ ਦੀ....'](https://feeds.abplive.com/onecms/images/uploaded-images/2023/07/06/08f845b2a3aad97751e03ca3994ef9791688654853989469_original.jpg?impolicy=abp_cdn&imwidth=1200&height=675)
Jaswinder Bhalla Video: ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਪਿਛਲੇ 3-4 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਦਾ ਸਫਰ 'ਛਣਕਾਟਾ' ਸੀਰੀਜ਼ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ਾਨਦਾਰ ਕਾਮੇਡੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।
ਇਹੀ ਸਿਲਸਿਲਾ ਜਸਵਿੰਦਰ ਭੱਲਾ ਨੇ ਹਾਲੇ ਵੀ ਜਾਰੀ ਰੱਖਿਆ ਹੋਇਆ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨਾਲ ਫੈਨਜ਼ ਦਾ ਖੂਬ ਮਨੋਰੰਜਨ ਕਰਦੇ ਹਨ। ਜਸਵਿੰਦਰ ਭੱਲਾ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ।
ਵੀਡੀਓ 'ਚ ਭੱਲਾ ਔਰਤਾਂ ਨਾਲ ਗੱਲ ਕਰ ਰਹੇ ਹਨ, ਉਧਰੋਂ ਉਨ੍ਹਾਂ ਦੀ ਪਤਨੀ ਆ ਜਾਂਦੀ ਹੈ। ਉਹ ਉਨ੍ਹਾਂ ਨੂੰ ਪੁੱਛਦੀ ਹੈ ਕਿ 'ਕਿਹਦੇ ਨਾਲ ਗੱਲ ਕਰ ਰਹੇ ਹੋ।' ਭੱਲਾ ਕਹਿੰਦੇ ਹਨ ਕਿ ਉਹ ਲੇਡੀਜ਼ ਉਨ੍ਹਾਂ ਦੀਆਂ ਕਲਾਸਮੇਟ ਰਹੀਆਂ ਹਨ। ਫਿਰ ਕੀ ਸੀ ਭੱਲਾ ਸਾਬ੍ਹ ਤੇ ਉਨ੍ਹਾਂ ਦੀ ਪਤਨੀ ਜੋ ਬਹਿਸ ਹੋਈ, ਉਸ ਨੂੰ ਦੇਖ ਤੁਸੀਂ ਵੀ ਹੱਸ ਹੱਸ ਕੇ ਲੋਟਪੋਟ ਹੋ ਜਾਓਗੇ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਹਾਲ ਹੀ 'ਚ 'ਕੈਰੀ ਆਨ ਜੱਟਾ 3' 'ਚ ਐਕਟਿੰਗ ਕਰਦੇ ਨਜ਼ਰ ਆਏ ਸੀ। ਫਿਲਮ 'ਚ ਭੱਲਾ ਦਾ ਐਡਵੋਕੇਟ ਢਿੱਲੋਂ ਦਾ ਕਿਰਦਾਰ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਹੈ। ਇਹ ਫਿਲਮ ਬਾਕਸ ਆਫਿਸ ਤੇ ਵੀ ਖੂਬ ਕਮਾਲ ਕਰ ਰਹੀ ਹੈ। ਫਿਲਮ ਦੀ ਹੁਣ ਤੱਕ ਦੀ ਕਮਾਈ 60 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ। ਫਿਲਮ 'ਚ ਭੱਲਾ ਦੇ ਨਾਲ ਨਾਲ ਗਿੱਪੀ, ਸੋਨਮ, ਬਿਨੂੰ, ਸ਼ਿੰਦਾ ਗਰੇਵਾਲ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ ਮੁੱਖ ਕਿਰਦਾਰਾਂ 'ਚ ਨਜ਼ਰ ਆਂਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)