ਪੜਚੋਲ ਕਰੋ
‘ਰੋਮੀਓ’ ਬਣ ਜੌਨ ਅਬ੍ਰਾਹਮ ਨੇ ਦੁਸ਼ਮਨਾਂ ਨਾਲ ਲਿਆ ਪੰਗਾ, ਵੇਖੋ ਵੀਡੀਓ

ਮੁੰਬਈ: ਸਾਲ 2018 ‘ਚ ਜੌਨ ਅਬ੍ਰਹਾਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਕਾਈਮ ਕੀਤੇ ਹਨ। ਇੱਕ ਵਾਰ ਫੇਰ ਜੌਨ ਅਬ੍ਰਾਹਮ ਆਪਣੀ ਅਗਲੀ ਫ਼ਿਲਮ ਲੈ ਕੇ ਬਾਕਸਆਫਿਸ ‘ਤੇ ਦਸਤੱਕ ਦੇਣ ਆ ਰਹੇ ਹਨ ‘ਰਾਅ: ਰੋਮੀਓ ਅਕਬਰ ਵਾਲਟਰ’ ਦੇ ਨਾਲ। ਜਿਸ ‘ਚ ਜੌਨ ਇੱਕ ਰਾਅ ਏਜੰਟ ਦੇ ਕਿਰਦਾਰ ‘ਚ ਦੁਸ਼ਮਨਾਂ ਨਾਲ ਜੰਗ ਕਰਦੇ ਨਜ਼ਰ ਆਉਣਗੇ। ਫ਼ਿਲਮ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 46 ਸੈਕਿੰਡ ਦੇ ਟ੍ਰੇਲਰ ‘ਚ ਜੌਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਨੂੰ ਜੌਨ ਨੇ ਆਪਣੇ ਟਵਿਟਰ ਹੈਂਡਲ ‘ਤੇ ਵੀ ਸ਼ੇਅਰ ਕੀਤਾ ਹੈ ਅਤੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ।
ਇਸ ਫ਼ਿਲਮ ‘ਚ ਜੌਨ ਦੇ ਨਾਲ ਟੀਵੀ ਦੀ ਨਾਗਿਨ ਮੌਨ ਿਰਾਏ ਲੀਡ ਰੋਲ ਪਮੇਅ ਕਰਦੀ ਨਜ਼ਰ ਆਉਣ ਵਾਲੀ ਹੈ। ਜਿਸ ਨੇ ਪਿਛਲੇ ਸਾਲ ਅਕਸ਼ੈ ਕੁਮਾਰ ਦੀ ਫ਼ਿਲਮ ‘ਗੋਲਡ’ ਦੇ ਨਾਲ ਬਾਕਸਆਫਿਸ ‘ਤੇ ਦਸਤੱਕ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਜੈਕੀ ਸ਼ਰੌਫ ਵੀ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ। ਜੌਨ ਦੀ ‘ਰਾਅ’ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਨੂੰ ਰੌਬੀ ਅਗ੍ਰਵਾਲ ਨੇ ਡਾਇਰੈਕਟ ਕੀਤਾ ਹੈ।धर्मो रक्षति रक्षितः
His dharma was to protect his nation against all evils and enemies. Here’s presenting the trailer of ‘Romeo. Akbar. Walter’. In cinemas on 5th April. #RAWTrailerhttps://t.co/U9k3PpkcON — John Abraham (@TheJohnAbraham) March 4, 2019
ਹੋਰ ਪੜ੍ਹੋ























