ਪੰਜਾਬੀ ਸਿੰਗਰ ਜੌਰਡਨ ਸੰਧੂ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਐਲਬਮ `ਫ਼ੇਮ` ਵੀ ਰਿਲੀਜ਼ ਕਰ ਦਿਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਪਿਆਰ ਦੇ ਰਹੇ ਹਨ। ਦਸ ਦਈਏ ਕਿ ਫ਼ੇਮ ਐਲਬਮ `ਚ ਕੁੱਲ 5 ਗੀਤ ਹਨ। ਸੰਧੂ ਨੇ ਯੂਟਿਊਬ `ਤੇ ਸਾਰੇ ਗੀਤ ਇਕੱਠੇ ਰਿਲੀਜ਼ ਕਰ ਦਿਤੇ ਹਨ।
30 ਮਈ ਨੂੰ ਰਿਲੀਜ਼ ਹੋਣੀ ਸੀ ਐਲਬਮ
ਦੱਸਣਯੋਗ ਹੈ ਕਿ ਸੰਧੂ ਦੀ ਫ਼ੇਮ ਐਲਬਮ ਪਹਿਲਾਂ 30 ਮਈ ਨੂੰ ਰਿਲੀਜ਼ ਹੋਣੀ ਸੀ, ਪਰ ਸਿੱਧੂ ਮੂਸੇਵਾਲਾ ਦੀ ਅਚਾਨਕ ਮੌਤ ਕਾਰਨ ਉਨ੍ਹਾਂ ਨੇ ਐਲਬਮ ਦੀ ਰਿਲੀਜ਼ ਨੂੰ ਪੋਸਟਪੋਨ ਕਰ ਦਿਤਾ। ਉਨ੍ਹਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਉਨ੍ਹਾਂ ਨੂੰ ਡੂੰਘਾ ਦੁੱਖ ਹੈ, ਜਿਸ ਤੋਂ ਬਾਅਦ ਐਲਬਮ ਰਿਲੀਜ਼ ਕਰਨ ਲਈ ਇਹ ਸਹੀ ਸਮਾਂ ਨਹੀਂ ਹੈ।
ਜੌਰਡਨ ਸੰਧੂ ਦਾ 28ਵਾਂ ਜਨਮਦਿਨ
ਜੌਰਡਨ ਸੰਧੂ ਦਾ ਅੱਜ 28ਵਾਂ ਜਨਮਦਿਨ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ `ਤੇ ਜਨਮਦਿਨ ਦੀਆਂ ਖੂਬ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਦੇ ਦੋਸਤ ਤੇ ਪੰਜਾਬੀ ਗੀਤਕਾਰ ਬੰਟੀ ਬੈਂਸ ਨੇ ਸੰਧੂ ਨੂੰ ਜਨਮਦਿਨ ਦੀ ਵਧਾਈ ਦਿਤੀ। ਇਸ ਦੇ ਨਾਲ ਹੀ ਜਨਮਦਿਨ ਮੌਕੇ ਉਨ੍ਹਾਂ ਦੇ ਫ਼ੈਨਜ਼ ਨੇ ਵੀ ਉਨ੍ਹਾਂ `ਤੇ ਖੂਬ ਪਿਆਰ ਲੁਟਾਇਆ।
2015 `ਚ ਸ਼ੁਰੂ ਕੀਤਾ ਗਾਇਕੀ ਦਾ ਸਫ਼ਰ
ਸੰਧੂ ਨੇ ਆਪਣੀ ਗਾਇਕੀ ਦਾ ਕਰੀਅਰ 2015 `ਚ ਸ਼ੁਰੂ ਕੀਤਾ। ਉਨ੍ਹਾਂ ਦਾ ਪਹਿਲਾ ਗੀਤ ਸੀ ਮੁੱਛ ਫੁੱਟ ਗੱਭਰੂ, ਜਿਸ ਨੂੰ ਟੀ ਸੀਰੀਜ਼ `ਤੇ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਸੁਪਰਹਿੱਟ ਰਿਹਾ ਤੇ ਪਹਿਲੇ ਹੀ ਗੀਤ ਨਾਲ ਸੰਧੂ ਸਟਾਰ ਬਣ ਕੇ ਉੱਭਰੇ। ਇਸ ਗੀਤ ਦੀ ਸਫ਼ਲਤਾ ਤੋਂ ਬਾਅਦ ਸੰਧੂ ਨੇ 2016 `ਚ 2 ਹੋਰ ਗੀਤ ਰਿਲੀਜ਼ ਕੀਤੇ। ਸਰਦਾਰ ਬੰਦਰ ਤੇ ਮੁੱਛ ਰੱਖੀ ਆ। ਇਹ ਦੋਵੇਂ ਗੀਤ ਵੀ ਜ਼ਬਰਦਸਤ ਹਿੱਟ ਰਹੇ ਸੀ। 2017 ਵਿੱਚ ਸੰਧੂ ਦਾ ਬਰਥਡੇਅ ਗੀਤ ਰਿਲੀਜ਼ ਹੋਇਆ, ਜਿਸ ਨੇ ਉਨ੍ਹਾਂ ਦੇ ਕਰੀਅਰ ਨੂੰ ਨਵੀਂ ਉਡਾਣ ਦਿਤੀ। ਪਰ 2018 `ਚ ਰਿਲੀਜ਼ ਹੋਇਆ ਗੀਤ ਤੀਜੇ ਵੀਕ ਗੀਤ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਹਿੱਟ ਗੀਤ ਰਿਹਾ ਹੈ। ਦਸ ਦਈਏ ਕਿ ਤੀਜੇ ਗੀਤ, ਬਰਥਡੇਅ, ਚੰਨ ਚੰਨ, ਹੈਂਡਸਮ ਜੱਟਾ ਸੰਧੂ ਦੇ ਸੁਪਰਹਿੱਟ ਗੀਤਾਂ `ਚੋਂ ਇੱਕ ਹਨ।
ਜਨਵਰੀ 2022 `ਚ ਕੀਤਾ ਵਿਆਹ
ਦੱਸ ਦਈਏ ਕਿ ਇਸੇ ਸਾਲ ਯਾਨਿ ਜਨਵਰੀ 2022 `ਚ ਸੰਧੂ ਨੇ ਜਸਪ੍ਰੀਤ ਕੌਰ ਨਾਲ ਵਿਆਹ ਕੀਤਾ।