ਪੜਚੋਲ ਕਰੋ
Advertisement
ਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ 'ਕਬੀਰ ਸਿੰਘ'
ਹਾਲ ਹੀ ‘ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ 'ਕਬੀਰ ਸਿੰਘ' ਰਿਲੀਜ਼ ਹੋਈ ਹੈ। ਫ਼ਿਲਮ ਨੂੰ ਔਡੀਅੰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸ਼ਾਹਿਦ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ 100 ਕਰੋੜੀ ਫ਼ਿਲਮ ਮਿਲ ਗਈ ਹੈ।
ਮੁੰਬਈ: ਹਾਲ ਹੀ ‘ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ 'ਕਬੀਰ ਸਿੰਘ' ਰਿਲੀਜ਼ ਹੋਈ ਹੈ। ਫ਼ਿਲਮ ਨੂੰ ਔਡੀਅੰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸ਼ਾਹਿਦ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ 100 ਕਰੋੜੀ ਫ਼ਿਲਮ ਮਿਲ ਗਈ ਹੈ। ਜੀ ਹਾਂ, ਫ਼ਿਲਮ ਨੇ ਪੰਜ ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫ਼ਿਲਮ ਦੀ ਖਾਸ ਗੱਲ ਹੈ ਕਿ ਇਹ ਸ਼ਾਹਿਦ ਸਟਾਰਰ ਸੋਲੋ ਫ਼ਿਲਮ ਹੈ ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਂਝ ਇਸ ਤੋਂ ਪਹਿਲਾਂ ਵੀ ਸ਼ਾਹਿਦ ਕਪੂਰ ਦੀ ਫ਼ਿਲਮ 'ਪਦਮਾਵਤ' 300 ਕਰੋੜ ਦੀ ਕਮਾਈ ਕਰ ਚੁੱਕੀ ਹੈ ਪਰ ਇਸ ਦੀ ਕਮਾਈ ਦਾ ਕ੍ਰੈਡਿਟ ਰਣਵੀਰ ਸਿੰਘ ਤੇ ਦੀਪਿਕਾ ਦੇ ਖਾਤੇ ‘ਚ ਗਿਆ ਸੀ।
ਸ਼ਾਹਿਦ ਫ਼ਿਲਮ ਨੂੰ ਮਿਲੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ। ਇਸ ਦੇ ਨਾਲ ਹੀ ਜਲਦੀ ਹੀ ਉਹ ਇੱਕ ਹੋਰ ਸਾਉਥ ਇੰਡੀਅਨ ਫ਼ਿਲਮ ਦੇ ਰੀਮੇਕ ਕਰਨਗੇ। 'ਕਬੀਰ ਸਿੰਘ' ਦੀ ਕਮਾਈ ਸਾਲ ਦੀ ਵੱਡੀਆਂ ਫ਼ਿਲਮਾਂ ਨੂੰ ਟੱਕਰ ਦੇ ਰਹੀ ਹੈ ਜਿਸ ਦੀ ਸਿੱਧੇ ਤੌਰ ‘ਤੇ ਟੱਕਰ ‘ਉੜੀ’ ਤੇ ‘ਭਾਰਤ’ ਨਾਲ ਹੈ। ਦੇਖਦੇ ਹਾਂ ਇਨ੍ਹਾਂ ਦੀ ਟੱਕਰ ਕਿੱਥੇ ਤਕ ਜਾਂਦੀ ਹੈ।#KabirSingh cruises past ₹ 💯 cr... Shahid Kapoor scores his first *solo* century... Extraordinary trending on weekdays... Eyes ₹ 130 cr+ total in Week 1... Fri 20.21 cr, Sat 22.71 cr, Sun 27.91 cr, Mon 17.54 cr, Tue 16.53 cr. Total: ₹ 104.90 cr. India biz. BLOCKBUSTER.
— taran adarsh (@taran_adarsh) 26 June 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement