ਅਮੈਲੀਆ ਪੰਜਾਬੀ ਦੀ ਰਿਪੋਰਟ
Kamal Heer Birthday: ਪੰਜਾਬੀ ਗਾਇਕ ਕਮਲ ਹੀਰ ਅੱਜ ਯਾਨਿ 23 ਜਨਵਰੀ ਨੂੰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਕਮਲ ਹੀਰ ਨੇ ਆਪਣੀ ਟੀਮ ਦੇ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦਰਮਿਆਨ ਕਮਲ ਨੇ ਆਪਣੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਵੀ ਦੇ ਦਿੱਤਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਉਹ ਸਰਪ੍ਰਾਈਜ਼:
ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਮਲ ਹੀਰ ਨੇ ਮਨਾਇਆ 51ਵਾਂ ਜਨਮਦਿਨ, ਬੋਲੇ- 'ਹੁਣ ਮੇਰੀ ਉਮਰ ਹੋ ਗਈ ਹੈ ਮੈਂ....'
ਤੁਹਾਨੂੰ ਕਮਲ ਹੀਰ ਦੀ ਐਲਬਮ 'ਮਸਤੀ- ਕੈਂਠੇ ਵਾਲਾ' ਤਾਂ ਯਾਦ ਹੀ ਹੋਵੇਗੀ। ਹੁਣ ਕਮਲ ਹੀਰ ਨੇ ਆਪਣੀ ਅਗਲੀ ਐਲਬਮ 'ਮਸਤੀ 4' ਦਾ ਐਲਾਨ ਕਰ ਦਿੱਤਾ ਹੈ। ਕਮਲ ਨੇ ਆਪਣੇ ਵੀਡੀਓ 'ਚ ਇਸ ਬਾਰੇ ਗੱਲ ਕੀਤੀ ਹੈ। ਉਹ ਕਹਿੰਦੇ ਹਨ ਕਿ ਉਹ ਇਸੇ ਸਾਲ ਆਪਣੀ ਇਸ ਐਲਬਮ ਨੂੰ ਰਿਲੀਜ਼ ਕਰਨਗੇ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਕਮਲ ਹੀਰ ਦੀ ਐਲਬਮ 'ਮਸਤੀ' ਤੇ ਮਸਤੀ 2 ਬਹੁਤ ਵੱਡੀਆਂ ਹਿੱਟ ਸਨ। ਉਨ੍ਹਾਂ ਦੇ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਨੂੰ 'ਕੈਂਠੇ ਵਾਲਾ', 'ਨੱਚਣ ਨੂੰ ਕਰੇ ਮੇਰਾ ਜੀ', ਵਰਗੇ ਸੁਰਪਹਿੱਟ ਗਾਣਿਆਂ ਲਈ ਜਾਣਿਆ ਜਾਂਦਾ ਹੈ।
ਕਾਬਿਲੇਗ਼ੌਰ ਹੈ ਕਿ ਕਮਲ ਹੀਰ ਦਾ ਜਨਮ 23 ਜਨਵਰੀ 1973 ਨੂੰ ਹੁਸ਼ਿਆਰਪੁਰ ਦੇ ਪਿੰਡ ਹੱਲੂਵਾਲ ਵਿਖੇ ਹੋਇਆ। 90 ਦੇ ਦਹਾਕਿਆਂ 'ਚ ਗਾਇਕ ਆਪਣੇ ਪਰਿਵਾਰ ਸਣੇ ਕੈਨੇਡਾ ਸ਼ਿਫਟ ਹੋ ਗਏ। ਉੱਥੇ ਹੀ ਉਨ੍ਹਾਂ ਦਾ ਗਾਇਕੀ ਦਾ ਕਰੀਅਰ ਸ਼ੁਰੂ ਹੋਇਆ। ਦੱਸ ਦਈਏ ਕਿ ਕਮਲ ਹੀਰ ਆਪਣੇ 2 ਭਰਾਵਾਂ ਮਨਮੋਹਨ ਵਾਰਸ ਤੇ ਸੰਗਤਾਰ ਹੀਰ ਨਾਲ ਮਿਲ ਕੇ ਮਿਊਜ਼ਿਕ ਬਣਾਉਂਦੇ ਹਨ।