ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਇਸ ਮਹੀਨੇ ਜਨਮਦਿਨ ਹੈ ਤੇ ਹੁਣ ਉਹ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ। ਕੰਗਨਾ ਨੇ ਆਪਣੇ ਬਚਪਨ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ 'ਚ ਉਹ ਸਲਵਾਰ ਕਮੀਜ਼ ਪਹਿਨੀ ਦਿਖਾਈ ਦੇ ਰਹੀ ਹੈ।


 


ਇਸ ਫੋਟੋ ਦੇ ਨਾਲ, ਉਸ ਨੇ ਕੈਪਸ਼ਨ ਵਿੱਚ ਲਿਖਿਆ, “ਮੇਰੇ ਜਨਮਦਿਨ ਦਾ ਮਹੀਨਾ, ਮੈਂ ਦਾਦੀ-ਨਾਨੀ ਦੀਆਂ ਕਹਾਣੀਆਂ ਸੁਣਦਿਆਂ ਵੱਡੀ ਹੋਈ ਕਿ ਇੱਕ ਭੈਣ ਦੇ ਬਾਅਦ ਦੂਸਰੀ ਲੜਕੀ ਦੇ ਜਨਮ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਸੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਬੁਰਾ ਨਹੀਂ ਸੀ ਲਗਦਾ ਕਿਉਂਕਿ ਮੈਂ ਬਹੁਤ ਸੁੰਦਰ ਸੀ। ਅਜਿਹੀ ਸਥਿਤੀ ਵਿੱਚ ਮੇਰਾ ਵਿਆਹ ਕਰਨਾ ਕੋਈ ਵੱਡਾ ਬੋਝ ਨਹੀਂ ਹੋਏਗਾ।"


 


ਉਸ ਨੇ ਅੱਗੇ ਲਿਖਿਆ, "ਉਹ ਇਨ੍ਹਾਂ ਚੀਜ਼ਾਂ 'ਤੇ ਹੱਸਦੀਆਂ ਸੀ ਪਰ ਇਸ ਨੇ ਮੇਰੇ ਦਿਲ ਨੂੰ ਹਰ ਵਾਰ ਦੁਖੀ ਕੀਤਾ। ਬਹੁਤ ਸਾਰੇ ਅਧਿਐਨ, ਕਿਤਾਬਾਂ, ਖੋਜ ਦਰਸਾਉਂਦੀਆਂ ਹਨ ਕਿ ਇਤਿਹਾਸ 'ਚ ਮਹਾਨ ਸਫਲਤਾਵਾਂ ਪ੍ਰਾਪਤ ਕਰਨ ਵਾਲੇ ਅਸਾਧਾਰਣ ਲੋਕਾਂ ਨੂੰ ਜਾਂ ਤਾਂ ਸਮਾਜ ਜਾਂ ਪਰਿਵਾਰਾਂ ਦੁਆਰਾ ਨਕਾਰ ਦਿੱਤਾ ਗਿਆ ਸੀ ਜਾਂ ਉਨ੍ਹਾਂ ਨੂੰ ਘੱਟ ਗਿਣਿਆ ਗਿਆ ਸੀ। ਇਸ ਲਈ ਇਹ ਰੁਕਾਵਟਾਂ ਤੇ ਮੁਸ਼ਕਲਾਂ ਸਾਰਥਕ ਬਣ ਗਈਆਂ।”