ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਮਰਡਰ ਥਿਊਰੀ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਅਭਿਨੇਤਰੀ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਅੱਜ #KanganaAwardWapasKar ਦਿਨ ਭਰ ਟ੍ਰੈਂਡ ਹੋਇਆ। ਹੁਣ ਕੰਗਨਾ ਨੇ ਆਪਣੇ ਆਲੋਚਕਾਂ ਨੂੰ ਜਵਾਬ ਦਿੱਤਾ ਹੈ।
ਉਸਨੇ #KanganaAwardWapasKar ਨਾਲ ਟਵੀਟ ਕਰਦਿਆਂ ਕਿਹਾ, "ਇਹ ਮੇਰਾ ਇੰਟਰਵਿਊ ਹੈ। ਜੇਕਰ ਯਾਦਦਾਸ਼ਤ ਕਮਜ਼ੋਰ ਹੈ ਤਾਂ ਦੁਬਾਰਾ ਦੇਖ ਲਵੋ, ਜੇ ਮੈਂ ਕੋਈ ਝੂਠਾ ਜਾਂ ਗਲਤ ਇਲਜਾਮ ਲਗਾਇਆ ਹੈ ਤਾਂ ਮੈਂ ਆਪਣੇ ਸਾਰੇ ਪੁਰਸਕਾਰ ਵਾਪਸ ਕਰ ਦੇਵਾਂਗੀ, ਇਹ ਇਕ ਖਤਰੀ ਦਾ ਵਾਅਦਾ ਹੈ, ਮੈਂ ਰਾਮ ਭਗਤ ਹਾਂ, ਜਾਣ ਜਾਵੇ, ਪਰ ਵਚਨ ਨਾ ਜਾਵੇ, ਜੈ ਸ਼੍ਰੀ ਰਾਮ।''
ਕੀ ਹੈ ਪੂਰਾ ਮਾਮਲਾ?
ਕੰਗਨਾ ਰਣੌਤ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਇਕ ਇੰਟਰਵਿਊ ਦੌਰਾਨ ਮਰਡਰ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਜੇ ਉਸ ਦਾ ਕੋਈ ਦਾਅਵਾ ਗਲਤ ਸਾਬਤ ਹੋਇਆ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰੇਗੀ।
ਏਮਜ਼ ਫੋਰੈਂਸਿਕ ਵਿਭਾਗ ਦੇ ਚੇਅਰਮੈਨ ਗੁਪਤਾ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਡੀਕਲ ਬੋਰਡ ਨੇ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਕਤਲ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਇਸ ਨੂੰ “ ਲਟਕ ਕੇ ਕੀਤੀ ਗਈ ਖ਼ੁਦਕੁਸ਼ੀ” ਦੱਸਿਆ। ਸੀਬੀਆਈ ਸੂਤਰਾਂ ਦੇ ਹਵਾਲੇ ਨਾਲ ਕਈ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਏਜੰਸੀ ਨੇ ਵੀ ਕਤਲ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।
ਇਸ ਖਬਰ ਤੋਂ ਬਾਅਦ #KanganaAwardWapasKar ਨੇ ਟਵਿੱਟਰ 'ਤੇ ਟ੍ਰੇਂਡ ਕਰਨਾ ਸ਼ੁਰੂ ਕਰ ਦਿੱਤਾ। ਅਦਾਕਾਰਾ ਸਵਰਾ ਭਾਸਕਰ ਨੇ ਕੰਗਨਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ, 'ਹੁਣ ਸੀਬੀਆਈ ਅਤੇ ਏਮਜ਼ ਇਸ ਨਤੀਜੇ 'ਤੇ ਪਹੁੰਚ ਗਏ ਹਨ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਦੁਖਦਾਈ ਦਿਹਾਂਤ ਇਕ ਸੁਸਾਈਡ ਸੀ ... ਕੁਝ ਲੋਕ ਸਰਕਾਰ ਵਲੋਂ ਦਿੱਤੇ ਗਏ ਐਵਾਰਡਸ ਨੂੰ ਵਾਪਸ ਕਰਨ ਦੀ ਗੱਲ ਕਰ ਰਹੇ ਸੀ ਨਾ?"