ਪੜਚੋਲ ਕਰੋ
ਕੰਗਨਾ ਰਨੌਤ ਨੇ ਆਲਿਆ ਤੋਂ ਬਾਅਦ ਰਣਬੀਰ ਕਪੂਰ ‘ਤੇ ਕੀਤੇ ਹਮਲੇ

ਮੁੰਬਈ: ਕੰਗਨਾ ਰਨੌਤ ਦੀ ਫ਼ਿਲਮ ‘ਮਣੀਕਰਨਿਕਾ’ ਤੋਂ ਬਾਅਦ ਹਰ ਪਾਸੇ ਇੱਕ ਹੀ ਸਵਾਲ ਦੇ ਚਰਚੇ ਹੋ ਰਹੇ ਹਨ ਕਿ ਕੀ ਕੰਗਨਾ ਰਨੌਤ ਰਾਜਨੀਤੀ ‘ਚ ਆਵੇਗੀ ਜਾਂ ਨਹੀਂ। ਹਾਲ ਹੀ ‘ਚ ਕੰਗਨਾ ਨੇ ਆਪਣੀ ਫ਼ਿਲਮ ‘ਮਣੀਕਰਨਿਕਾ’ ਦੀ ਸਕਸੈਸ ਪਾਰਟੀ ਕੀਤੀ ਜਿੱਥੇ ਬਾਲੀਵੁੱਡ ਕੁਈਨ ਮੀਡੀਆ ਨਾਲ ਮੁਖਾਤਬ ਹੋਈ ਤੇ ਆਪਣੇ ਵੱਲੋਂ ਦਿੱਤੇ ਸਵਾਲਾਂ ਦੇ ਜਵਾਬ ਤੋਂ ਸਾਫ ਅੰਦਾਜ਼ੇ ਲੱਗ ਰਹੇ ਹਨ ਕਿ ਕੰਗਨਾ ਜਲਦੀ ਹੀ ਰਾਜਨੀਤੀ ‘ਚ ਪੈਰ ਰੱਖਣ ਵਾਲੀ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਕੰਗਨਾ ਨੇ ਗੱਲਾਂ-ਗੱਲਾਂ ‘ਚ ਆਲਿਆ ਭੱਟ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਨੂੰ ਘੇਰ ਲਿਆ। ਕੰਗਨਾ ਮੀਡੀਆ ਦੇ ਸਵਾਲ ਕਿ “ਕੀ ਉਹ ਰਾਜਨੀਤੀ ‘ਚ ਆ ਰਹੀ ਹੈ” ਦਾ ਜਵਾਬ ਦੇ ਰਹੀ ਸੀ। ਇਸ ‘ਤੇ ਕੰਗਨਾ ਨੇ ਆਪਣੇ ਬੇਬਾਕ ਤਰੀਕੇ ਨਾਲ ਜਵਾਬ ਦਿੰਦੇ ਹੋਏ ਕਿਹਾ, “ਮੇਰਾ ਕਿਸੇ ਪਾਰਟੀ ਤੇ ਕਿਸੇ ਰਾਜਨੀਤੀਕ ਪਾਰਟੀ ਲਈ ਕੰਪੇਨ ਕਰਨ ਦਾ ਕੋਈ ਇਰਾਦਾ ਨਹੀਂ। ਕਈ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਰਾਜਨੀਤੀ ‘ਚ ਜੁੜਨਾ ਚਾਹੁੰਦੀ ਹਾਂ ਪਰ ਇਸ ‘ਚ ਕੋਈ ਸਚਾਈ ਨਹੀਂ। ਕੁਝ ਅਜਿਹੇ ਐਕਟਰ ਹਨ ਜਿਵੇਂ ਰਣਬੀਰ ਕਪੂਰ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਸਾਡੇ ਘਰ ਰੋਜਾਨਾ ਪਾਣੀ ਤੇ ਬਿਜਲੀ ਆਉਂਦੀ ਹੈ ਤਾਂ ਮੈਂ ਰਾਜਨੀਤੀ ਬਾਰੇ ਕੁਮੈਂਟ ਕਿਉਂ ਕਰਾਂ।” ਕੰਗਨਾ ਨੇ ਅੱਗੇ ਕਿਹਾ ਕਿ ਤੁਸੀਂ ਦੇਸ਼ ਦੇ ਨਾਗਰਿਕਾਂ ਕਰਕੇ ਆਲੀਸ਼ਾਨ ਘਰਾਂ ‘ਚ ਰਹਿੰਦੇ ਹੋ ਤੇ ਮਰਸਡੀਜ਼ ਕਾਰਾਂ ‘ਚ ਘੁੰਮਦੇ ਹੋ।ਤਾਂ ਤੁਸੀਂ ਅਜਿਹਾ ਬਿਆਨ ਕਿਵੇਂ ਦੇ ਸਕਦੇ ਹੋ। ਇਹ ਬੇਹੱਦ ਗੈਰਜ਼ਿੰਮੇਦਾਰਾਨਾ ਵਤੀਰਾ ਹੈਅਤੇ ਮੈਂ ਅਜਿਹੀ ਨਹੀਂ ਹਾਂ।”View this post on Instagram
ਰਣਬੀਰ ਦੇ 2018 ਦੇ ਇਸ ਬਿਆਨ ‘ਤੇ ਉਨ੍ਹਾਂ ਨੂੰ ਅੜਿੱਕੇ ‘ਚ ਲੈਂਦੇ ਹੋਏ ਕੰਗਨਾ ਨੇ ਕਿਹਾ ਕਿ ਜੇਕਰ ਇਨ੍ਹਾਂ ਮੁੱਦਿਆਂ ‘ਤੇ ਬੋਲਣ ਕਰਕੇ ਮੇਰਾ ਕਰੀਅਰ ਬਰਬਾਦ ਹੁੰਦਾ ਹੈ ਤਾਂ ਉਸ ਨੂੰ ਪ੍ਰੇਸ਼ਾਨੀ ਨਹੀਂ। ਮੈਂ ਇਨ੍ਹਾਂ ਮੁੱਦਿਆਂ ‘ਤੇ ਗੱਲ ਕਰਦੀ ਰਹਾਂਗੀ। ਇਹ ਸਭ ਬਦਲਣਾ ਚਾਹੀਦਾ ਹੈ ਤੇ ਮੀਡੀਆ ਨੂੰ ਵੀ ਇਸ ਨੂੰ ਬਦਲਣਾ ਚਾਹੀਦਾ ਹੈ।
Before You Go
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ
ਟ੍ਰੈਂਡਿੰਗ ਟੌਪਿਕ





















