ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਨਾਲ ਨਸ਼ਿਆਂ ਦੇ ਸੰਬੰਧ ਨੂੰ ਲੈ ਕੇ ਕਈ ਗੱਲਾਂ ਕਹੀਆਂ ਹਨ। ਕੰਗਨਾ ਨੇ ਕਿਹਾ ਕਿ ਉਹ ਬਹੁਤ ਸਾਰੇ ਨਾਵਾਂ ਨੂੰ ਜਾਣਦੀ ਹੈ ਜਿਨ੍ਹਾਂ ਦਾ ਡਰੱਗਜ਼ ਕਨੈਕਸ਼ਨ ਹੈ। ਇਸ ਬਿਆਨ ਤੋਂ ਬਾਅਦ ਭਾਜਪਾ ਨੇਤਾ ਰਾਮ ਕਦਮ ਨੇ ਕੰਗਣਾ ਰਨੌਤ ਦੀ ਸੁਰੱਖਿਆ ਦੀ ਮੰਗ ਕੀਤੀ। ਇਸ 'ਤੇ ਅਭਿਨੇਤਰੀ ਨੇ ਕਿਹਾ ਕਿ ਉਹ ਮੁੰਬਈ ਪੁਲਿਸ ਦੀ ਸੁਰੱਖਿਆ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਜਾਂ ਕੇਂਦਰ ਸਰਕਾਰ ਸੁਰੱਖਿਆ ਦੇ ਸਕਦੀ ਹੈ। ਕੰਗਨਾ ਨੇ ਕਿਹਾ ਕਿ ਫਿਲਮ ਮਾਫੀਆ ਤੋਂ ਜ਼ਿਆਦਾ ਡਰਮੁੰਬਈ ਪੁਲਿਸ ਤੋਂ ਲਗਦਾ ਹੈ।


ਭਾਜਪਾ ਨੇਤਾ ਰਾਮ ਕਦਮ ਨੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਕੰਗਨਾ ਨੂੰ ਸੁਰੱਖਿਆ ਦਿੱਤੀ ਜਾਵੇ। ਉਸ ਨੇ ਕਿਹਾ ਸੀ, "ਇਸ ਨੂੰ ਸੌ ਘੰਟੇ ਅਤੇ ਚਾਰ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕੰਗਨਾ ਰਣੌਤ ਬਾਲੀਵੁੱਡ-ਡਰੱਗਜ਼ ਮਾਫੀਆ ਦੇ ਗੱਠਜੋੜ ਦਾ ਪਰਦਾਫਾਸ਼ ਕਰਨ ਲਈ ਤਿਆਰ ਹੈ ਪਰ ਉਸ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਬਦਕਿਸਮਤੀ ਨਾਲ ਮਹਾਰਾਸ਼ਟਰ ਸਰਕਾਰ ਨੇ ਅਜੇ ਤੱਕ ਕੋਈ ਸੁਰੱਖਿਆ ਨਹੀਂ ਦਿੱਤੀ ਹੈ।”



ਲਾਈਵ ਸਟੇਜ਼ ਡਾਂਸ ਪਰਫਾਰਮੈਂਸ ਦੌਰਾਨ ਧੜੱਮ ਕਰਕੇ ਡਿੱਗੀ ਸਪਨਾ ਚੌਧਰੀ, ਦੇਖੋ ਵੀਡੀਓ

ਇਸ ਦੇ ਜਵਾਬ 'ਚ ਕੰਗਨਾ ਨੇ ਕਿਹਾ, “ਸਰ, ਤੁਹਾਡੀ ਚਿੰਤਾ ਲਈ ਤੁਹਾਡਾ ਧੰਨਵਾਦ। ਮੈਂ ਮੁੰਬਈ 'ਚ ਫਿਲਮ ਮਾਫੀਆ ਨਾਲੋਂ ਮੁੰਬਈ ਪੁਲਿਸ ਤੋਂ ਜ਼ਿਆਦਾ ਡਰਦੀ ਹਾਂ। ਮੈਂ ਹਿਮਾਚਲ ਪ੍ਰਦੇਸ਼ ਸਰਕਾਰ ਜਾਂ ਸਿੱਧੇ ਕੇਂਦਰ ਤੋਂ ਸੁਰੱਖਿਆ ਚਾਹੁੰਦੀ ਹਾਂ। ਕ੍ਰਿਪਾ ਕਰਕੇ ਮੁੰਬਈ ਪੁਲਿਸ ਨਹੀਂ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ