ਪੜਚੋਲ ਕਰੋ
ਟਲ ਸਕਦਾ ਕੰਗਣਾ ਰਨੌਤ ਦਾ ਮੁੰਬਈ ਜਾਣਾ
ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਦਾ ਮੁਬੰਈ ਜਾਣਾ ਕੱਲ ਟਲ ਸੱਕਦਾ ਹੈ।ਕੰਗਣਾ ਦੀ ਕੋਰੋਨਾ ਰਿਪੋਰਟ ਬੇਨਤੀਜਾ ਆਈ ਹੈ ਯਾਨੀ ਉਸਦਾ ਸਵੈਬ ਸੈਂਪਲ ਦੁਬਾਰਾ ਲੈਣਾ ਹੋਏਗਾ।

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਦਾ ਮੁਬੰਈ ਜਾਣਾ ਕੱਲ ਟਲ ਸੱਕਦਾ ਹੈ।ਕੰਗਣਾ ਦੀ ਕੋਰੋਨਾ ਰਿਪੋਰਟ ਬੇਨਤੀਜਾ ਆਈ ਹੈ ਯਾਨੀ ਉਸਦਾ ਸਵੈਬ ਸੈਂਪਲ ਦੁਬਾਰਾ ਲੈਣਾ ਹੋਏਗਾ। ਕੰਗਣਾ ਦੀ ਭੈਣ ਅਤੇ ਸਹਾਇਕ ਨੈਗੇਟਿਵ ਟੈਸਟ ਕੀਤੇ ਗਏ ਹਨ।ਦੱਸ ਦੇਈਏ ਕਿ ਸੈਂਪਲਿੰਗ ਠੀਕ ਢੰਗ ਨਾਲ ਨਾ ਲਏ ਜਾਣ ਕਾਰਨ ਰਿਪੋਰਟ ਬੇਨਤੀਜਾ ਆਉਂਦੀ ਹੈ। ਦੱਸ ਦੇਈਏ ਕੇ ਕੰਗਣਾ ਸੰਜੇ ਰਾਉਤ ਨਾਲ ਚੱਲ ਰਹੇ ਟਕਰਾਅ ਦੌਰਾਨ 9 ਸਤੰਬਰ ਯਾਨੀ ਕੱਲ੍ਹ ਨੂੰ ਮੁੰਬਈ ਜਾਣ ਦੀ ਤਿਆਰੀ 'ਚ ਹੈ।ਸੰਜੇ ਰਾਉਤ ਨੇ ਕੰਗਣਾ ਤੇ ਇੱਕ ਆਰਟੀਕਲ ਦੇ ਜ਼ਰੀਏ ਮੁੰਬਈ ਪੁਲਿਸ ਦਾ ਅਕਸ ਖ਼ਰਾਬ ਕਰਨ ਦੇ ਆਰੋਪ ਲਾਏ ਸੀ। ਸੰਜੇ ਨੇ ਚੇਤਾਵਨੀ ਦਿੱਤੀ ਸੀ ਕੇ ਜੇਕਰ ਉਸਨੂੰ ਮੁੰਬਈ ਪੁਲਿਸ ਤੇ ਭਰੋਸਾ ਨਹੀਂ ਤਾਂ ਉਹ ਮੁੰਬਈ ਨਾ ਆਵੇ।ਜਿਸ ਦੇ ਜਵਾਬ ਵਜੋਂ ਕੰਗਣਾ ਨੇ ਕਿਹਾ ਸੀ ਕੇ ਉਹ ਮੁੰਬਈ ਆਏਗੀ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ। ਕੰਗਣਾ ਦੇ ਮੁੰਬਈ ਜਾਣ ਲਈ ਹਿਮਾਚਲ ਸਰਕਾਰ ਨੇ ਕੰਗਣਾ ਨੂੰ Y ਸ਼੍ਰੇਣੀ ਦੀ ਸੁਰੱਖਿਆ ਵੀ ਪ੍ਰਧਾਨ ਕੀਤੀ ਹੈ।ਜੋ ਕੰਗਣਾ ਨੂੰ ਮੁੰਬਈ ਤੱਕ ਪਹੁੰਚਾਏਗੀ।
ਟ੍ਰੈਂਡਿੰਗ ਟੌਪਿਕ






















