ਯੂਟਿਊਬ 'ਤੇ ਕਿਸਾਨੀ ਸੰਗਰਸ਼ ਦੇ ਗੀਤ ਬੈਨ, ਕੰਵਰ ਗਰੇਵਾਲ ਤੇ ਹਿੰਮਤ ਸੰਧੂ ਦੇ ਗੀਤਾਂ 'ਤੇ ਪਾਬੰਦੀ
ਕੰਵਰ ਗਰੇਵਾਲ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਪੂਰੀ ਤਰ੍ਹਾਂ ਡਟਿਆ ਹੋਇਆ ਹੈ ਤੇ ਨਾਲ ਹੀ ਗਾਇਕੀ ਜ਼ਰੀਏ ਵੀ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕਰਦਾ ਆ ਰਿਹਾ ਹੈ।

ਚੰਡੀਗੜ੍ਹ: ਕਿਸਾਨੀ ਅੰਦੋਲਨ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ ਤੇ ਹਰ ਰੋਜ਼ ਕੋਈ ਨਵਾਂ ਮੋੜ ਦੇਖਣ ਨੂੰ ਮਿਲਦਾ ਹੈ। ਹੁਣ ਸਰਕਾਰ ਵਲੋਂ ਦੋ ਗੀਤਾਂ ਖਿਲਾਫ ਕੀਤੀ ਸ਼ਿਕਾਇਤ ਮਗਰੋਂ ਇਹ ਗੀਤ ਭਾਰਤ ਵਿਚ ਯੂਟਿਊਬ ਤੇ ਬੈਨ ਹੋ ਗਏ ਹਨ। ਬੈਨ ਹੋਏ ਗੀਤਾਂ ਵਿਚ ਹਿੰਮਤ ਸੰਧੂ ਦਾ ਗੀਤ ਅਸੀਂ ਵੱਡਾਗੇ ਸ਼ਾਮਲ ਹੈ ਜਿਸਨੂੰ ਹਿੰਮਤ ਸੰਧੂ ਨੇ ਗਾਇਆ ਹੈ ਤੇ ਸਿਤੰਬਰ ਦੇ ਮਹੀਨੇ ਚ ਰਿਲੀਜ਼ ਹੋਏ ਇਸ ਗੀਤ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਦੂਜਾ ਗੀਤ ਹੈ 'ਐਲਾਨ' ਜਿਸਨੂੰ ਗਾਇਆ ਹੈ ਕੰਵਰ ਗਰੇਵਾਲ ਨੇ ਤੇ ਅਕਤੂਬਰ ਦੇ ਮਹੀਨੇ 'ਚ ਰਿਲੀਜ਼ ਹੋਏ ਇਸ ਗੀਤ ਨੂੰ 60 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਜਦ ਯੂਟਿਊਬ 'ਤੇ ਇਨ੍ਹਾਂ ਗੀਤਾਂ ਨੂੰ ਪਲੇਅ ਕੀਤਾ ਜਾਂਦਾ ਹੈ ਤਾਂ ਮੈਸੇਜ ਲਿਖਿਆ ਆਓਂਦਾ ਹੈ ' ਇਹ ਕੰਟੇਂਟ ਤੁਹਾਡੇ ਦੇਖਣ ਲਈ ਮੌਜੂਦ ਨਹੀਂ ਹੈ ਕਿਓਂ ਕਿ ਸਰਕਾਰ ਨੇ ਇਸ ਖਿਲਾਫ ਕਾਨੂੰਨੀ ਸ਼ਿਕਾਇਤ ਕੀਤੀ ਹੈ।
ਦੱਸ ਦੇਈਏ ਕਿ ਕੰਵਰ ਗਰੇਵਾਲ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਪੂਰੀ ਤਰ੍ਹਾਂ ਡਟਿਆ ਹੋਇਆ ਹੈ ਤੇ ਨਾਲ ਹੀ ਗਾਇਕੀ ਜ਼ਰੀਏ ਵੀ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕਰਦਾ ਆ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟ੍ਰੈਂਡਿੰਗ ਟੌਪਿਕ




















