ਮੁੰਬਈ: ਟੀਵੀ ਦੀ ਦੁਨੀਆਂ 'ਚ ਕਮਾਲ ਕਰਨ ਤੋਂ ਬਾਅਦ ਕਪਿਲ ਸ਼ਰਮਾ ਹੁਣ ਤਿਆਰ ਹੈ ਆਪਣੇ ਡਿਜੀਟਲ ਡੈਬਿਊ ਲਈ। ਇੱਕ ਵੀਡੀਓ ਪੋਸਟ ਕਰਦੇ ਹੋਏ ਕਪਿਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਆਪਣੇ ਨੈੱਟਫਲਿਕਸ ਡੈਬਿਊ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ, “ਮੈਂ ਨੈਟਫਲਿਕਸ ਨਾਲ ਆਪਣੀ ਪਹਿਲੀ ਸਾਂਝ ਲਈ ਬਹੁਤ ਉਤਸ਼ਾਹਿਤ ਹਾਂ। 2020 ਦੁਨੀਆ ਭਰ ਦੇ ਹਰ ਇੱਕ ਲਈ ਇੱਕ ਅਸ਼ੁੱਭ ਯਾਤਰਾ ਰਿਹਾ ਹੈ ਤੇ ਮੇਰੀ ਮੰਸ਼ਾ ਇਹ ਹੈ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਚਿੰਤਾਵਾਂ ਭੁੱਲ ਜਾਣ ਤੇ ਪਿਆਰ, ਹਾਸੇ ਤੇ ਸਕਾਰਾਤਮਕਤਾ ਨਾਲ ਇਸ ਨਵੇਂ ਸਾਲ ਦਾ ਸਵਾਗਤ ਕਰਨਾ ਹੈ। ਮੈਂ ਹਮੇਸ਼ਾਂ ਨੈੱਟਫਲਿਕਸ 'ਤੇ ਹੋਣਾ ਚਾਹੁੰਦਾ ਸੀ ਪਰ ਮੇਰੇ ਕੋਲ ਉਨ੍ਹਾਂ ਦਾ ਨੰਬਰ ਨਹੀਂ ਸੀ (ਹਾਹਾਹਾਹਾ)। ਇਹ ਮੇਰੇ ਦਿਲ ਦੇ ਨੇੜੇ ਇਕ ਪ੍ਰੋਜੈਕਟ ਹੈ ਤੇ ਮੈਂ ਜਲਦੀ ਹੀ ਆਪਣੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੇ ਕਰਨ ਦੀ ਉਡੀਕ ਨਹੀਂ ਕਰ ਸਕਦਾ।”+


 

ਫਿਲਹਾਲ ਹੁਣ ਕਿਸ ਤਰਾਂ ਦਾ ਸ਼ੋਅ ਕਪਿਲ ਨੈੱਟਫਿਲਕਸ ਤੇ ਲੈ ਕੇ ਆਉਣਗੇ ਇਹ ਤਾਂ ਟਾਇਮ ਦੱਸੇਗਾ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਕਪਿਲ ਕਾਮੇਡੀ ਦਾ ਤੜਕਾ ਤਾਂ ਉਸ ਸ਼ੋਅ ਵਿੱਚ ਜ਼ਰੂਰ ਲਾਉਣਗੇ।