Karan Aujla ਕਰਨ ਵਾਲੇ ਹਨ Manmohan Waris ਨਾਲ Collaboration?
ਗੀਤਾਂ ਦੀ ਮਸ਼ੀਨ ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਆਪਣੀ ਡੈਬਿਊ ਐਲਬਮ ਦੀ ਇੰਟਰੋ ਲਈ ਰਿਲੀਜ਼ ਡੇਟ ਦੀ ਅਨਾਊਸਮੈਂਟ ਕੀਤੀ ਸੀ, ਜੋ ਕਿ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਅੱਜ, ਆਪਣੀ ਐਲਬਮ ਦੀ ਇੰਟਰੋ ਤੋਂ ਇਕ ਦਿਨ ਪਹਿਲਾਂ, ਕਰਨ ਨੇ ਆਪਣੇ ਫੈਨਜ਼ ਲਈ ਇਕ ਵੱਡੀ ਖਬਰ ਦਾ ਹਿੰਟ ਦਿੱਤਾ ਹੈ।

ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਦੇ ਇਕ ਨਾਮੀ ਚੇਹਰੇ ਮਨਮੋਹਨ ਵਾਰਿਸ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸਦੇ ਨਾਲ ਆਪਣੀ ਐਲਬਮ ਦਾ ਨਾਮ ਵੀ ਲਿਖਿਆ ਹੈ ਤੇ ਨਾਲ ਮਨਮੋਹਨ ਵਾਰਿਸ ਨੂੰ ਟੈਗ ਵੀ ਕੀਤਾ ਹੈ। ਕਰਨ ਔਜਲਾ ਮਨਮੋਹਨ ਵਾਰਿਸ ਦੇ ਕਾਫੀ ਵੱਡੇ ਫੈਨ ਹਨ ਜਿਸ ਬਾਰੇ ਉਹ ਆਪਣੀਆਂ ਇੰਟਰਵਿਊਜ਼ ਦੇ ਵਿਚ ਕਈ ਵਾਰ ਖੁਲਾਸਾ ਕਰ ਚੁੱਕੇ ਹਨ।
ਕਰਨ ਨੇ ਇਹ ਵੀ ਕਿਹਾ ਸੀ ਕਿ ਉਹ ਮਨਮੋਹਨ ਵਾਰਿਸ ਨੂੰ ਕਦੇ ਮਿਲੇ ਨਹੀਂ ਤੇ ਉਹ ਉਨ੍ਹਾਂ ਨਾਲ ਕੋਲੈਬੋਰੇਸ਼ਨ ਵੀ ਕਰਨਾ ਚਾਹੁੰਦੇ ਹਨ। ਅਜਿਹੇ ਵਿਚ ਇਹ ਪੋਸੇਬਿਲਿਟੀ ਵੱਧਦੀ ਹੈ ਕਿ ਕਰਨ ਦੀ ਡੈਬਿਊ ਐਲਬਮ ਦੇ ਵਿਚ ਕਰਨ ਤੇ ਮਨਮੋਹਨ ਵਾਰਿਸ ਦਾ ਕੋਲੈਬੋਰੇਸ਼ਨ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਹ ਪੋਸੀਬਲ ਹੁੰਦਾ ਹੈ ਤਾਂ ਕਾਫੀ ਵੱਡਾ ਕੋਲੈਬੋਰੇਸ਼ਨ ਹੋਵੇਗਾ। ਕਿਉਂਕਿ ਦੋਵਾਂ ਕਲਾਕਾਰਾਂ ਦਾ ਆਪਣਾ ਆਪਣਾ ਵੱਡਾ ਮੁਕਾਮ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੋਸਟ ਫੇਵਰਿਟ ਕਲਾਕਾਰਾਂ ਵਿੱਚੋਂ ਇੱਕ, ਕਰਨ ਔਜਲਾ ਆਪਣੀ ਡੈਬਿਊ ਐਲਬਮ ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਕਰਨ ਔਜਲਾ ਕੋਲ ਗਾਇਕੀ ਤੇ ਗੀਤਕਾਰੀ ਦਾ ਬੇਹਤਰੀਨ ਟੈਲੇਂਟ ਹੈ ਕਿ ਉਨ੍ਹਾਂ ਦਾ ਇੱਕ-ਇੱਕ ਗੀਤ ਫੈਨਜ਼ ਨੂੰ ਉਨ੍ਹਾਂ ਦੇ ਵੱਲ ਅਟ੍ਰੈਕਟ ਕਰਦਾ ਹੈ।