ਸਮਾਜ ਦੀ ਸੋਚ 'ਤੇ ਭੜਕੀ ਕਰੀਨਾ ਕਪੂਰ, ਰੂੜੀਵਾਦੀ ਸੋਚ ਵਾਲਿਆਂ ਨੂੰ ਤਿੱਖੇ ਸਵਾਲ, ਵੀਡੀਓ ਵਾਇਰਲ
ਸੋਸ਼ਲ ਮੀਡੀਆਤੇ ਵਾਇਰਲ ਵੀਡੀਓ ਚ ਅਦਾਕਾਰਾ ਕਰੀਨਾ ਕਪੂਰ ਰੂੜੀਵਾਦੀ ਸੋਚ ਰੱਖਣ ਵਾਲਿਆਂ 'ਤੇ ਖੂਬ ਭੜਾਸ ਕੱਢ ਰਹੀ ਹੈ।
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਵੀਡੀਓ 'ਚ ਕਰੀਨਾ ਕਪੂਰ ਸਮਾਜ ਦੇ ਰੂੜੀਵਾਦੀ ਸੋਚ 'ਤੇ ਸਵਾਲ ਕਰ ਰਹੀ ਹੈ। ਕਰੀਨਾ ਦਾ ਇਹ ਵੀਡੀਓ ਪੁਰਾਣਾ ਹੈ। ਸੋਸ਼ਲ ਮੀਡੀਆ ਯੂਜ਼ਰਸ ਕਰੀਨਾ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।
ਵੀਡੀਓ 'ਚ ਉਨ੍ਹਾਂ ਕਿਹਾ 'ਜ਼ਿਆਦਾ ਪੜ੍ਹ ਲਿਆ ਤਾਂ ਇਹ ਚਸ਼ਮਿਸ਼। ਲਿਪਸਟਿਕ ਜ਼ਿਆਦਾ ਹੋ ਗਈ ਤਾਂ ਇਹ ਹੀਰੋਇਨ। ਘਰ ਲੇਟ ਆਓ ਤਾਂ ਕਰੈਕਟਰ 'ਤੇ ਸ਼ੱਕ, ਬੱਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਹੱਕ ਕਿੱਥੇ ਹੈ।' ਕਰੀਨਾ ਕਪੂਰ ਦਾ ਇਹ ਵੀਡੀਓ ਬੇਸ਼ੱਕ ਪੁਰਾਣਾ ਹੈ ਪਰ ਇਸ 'ਚ ਉਨ੍ਹਾਂ ਦਾ ਬੇਬਾਕ ਅੰਦਾਜ਼ ਦੇਕਣ ਲਾਇਕ ਹੈ।
ਵੀਡੀਓ 'ਚ ਅਦਾਕਾਰਾ ਵਾਈਟ ਟੌਪ 'ਤੇ ਸਟ੍ਰੈਪ ਸਕਰਟ 'ਚ ਦਿਖਾਈ ਦੇ ਰਹੀ ਹੈ। ਜਿਸ 'ਚ ਉਹ ਕਮਾਲ ਦੀ ਲੱਗ ਰਹੀ ਹੈ। ਕਰੀਨਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀ ਫੋਟੋ ਤੇ ਵੀਡੀਓ ਸ਼ੇਅਰ ਕਰਕੇ ਫੈਂਸ ਨਾਲ ਜੁੜੀ ਰਹਿੰਦੀ ਹੈ।
ਪੰਜਾਬ ਦੇ ਕਿਸਾਨਾਂ ਨੇ ਕੇਂਦਰ ਕੋਲ ਨਹੀਂ ਛੱਡਿਆ ਕੋਈ ਬਹਾਨਾ, ਜੰਡਿਆਲਾ ਗੁਰੂ 'ਚ ਵੀ ਰੇਲਵੇ ਟਰੈਕ ਖਾਲੀ
ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਹ ਜਲਦ ਹੀ ਲਾਲ ਸਿੰਘ ਚੱਡਾ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕਰੀਨਾ ਆਮਿਰ ਖਾਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਦਸੰਬਰ ਤਕ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਰੀਨਾ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਹ ਜਾਣਕਾਰੀ ਕਰੀਨਾ ਤੇ ਸੈਫ ਨੇ ਖੁਦ ਮੀਡੀਆ ਨੂੰ ਦਿੱਤੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ