ਪੜਚੋਲ ਕਰੋ
Advertisement
‘ਠਗਸ’ ‘ਚ ਡਾਂਸਰ ਮਗਰੋਂ ‘ਭਾਰਤ’ ‘ਚ ਸਿੰਗਰ ਬਣੇਗੀ ਕੈਟਰੀਨਾ
ਮੁੰਬਈ: ਕੈਟਰੀਨਾ ਕੈਫ ਪਿਛਲੇ ਕਈ ਦਿਨਾਂ ਤੋਂ ਆਪਣੀ ਫ਼ਿਲਮਾਂ ‘ਚ ਕਾਫੀ ਰੁੱਝੀ ਹੋਈ ਹੈ। ਇਸ ਦੀਵਾਲੀ ਮੌਕੇ ਕੈਟਰੀਨਾ, ਜਿੱਥੇ ਆਮਿਰ ਨਾਲ ‘ਠਗਸ ਆਫ ਹਿੰਦੁਸਤਾਨ’ ਵਿੱਚ ਆ ਰਹੀ ਹੈ, ਉੱਥੇ ਹੀ ਕ੍ਰਿਸਮਸ ‘ਤੇ ਉਹ ਸ਼ਾਹਰੁਖ ਨਾਲ ‘ਜ਼ੀਰੋ’ ‘ਚ ਆ ਰਹੀ ਹੈ। ਇਸ ਤੋਂ ਬਾਅਦ ਉਹ ਸਲਮਾਨ ਨਾਲ ਫ਼ਿਲਮ ‘ਭਾਰਤ’ ‘ਚ ਆਵੇਗੀ।
ਕੈਟਰੀਨਾ ਨੇ ‘ਭਾਰਤ’ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਫ਼ਿਲਮ ਦਾ ਜ਼ਿਆਦਾ ਹਿੱਸਾ ਸ਼ੂਟ ਹੋ ਚੁੱਕਿਆ ਹੈ। ਹੁਣ ਇਸ ਦੇ ਚੌਥੇ ਸ਼ੈਡਿਊਲ ਦੀ ਤਿਆਰੀ ਹੈ, ਜਿਸ ਦੀ ਸ਼ੂਟਿੰਗ ਪੰਜਾਬ ‘ਚ ਹੋਈ ਹੈ। ‘ਠਗਸ ਆਫ ਹਿੰਦੁਸਤਾਨ’ ‘ਚ ਕੈਟਰੀਨਾ ਦਾ ਕਿਰਦਾਰ ਕਮਾਲ ਦੀ ਡਾਂਸਰ ਦਾ ਹੈ। ਇਸ ਤੋਂ ਬਾਅਦ ਉਹ ਆਪਣੀ ਫ਼ਿਲਮ ‘ਭਾਰਤ’ ਦੀ ਤਿਆਰੀ ‘ਚ ਲੱਗ ਗਈ ਹੈ।
ਇਸ ਨੂੰ ਲੈ ਕੇ ਕੈਟਰੀਨਾ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਤਸਵੀਰ ‘ਚ ਕੈਟ ਹਾਰਮੋਨੀਅਮ ਵਜਾਉਂਦੀ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ। ਇਸੇ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਫ਼ਿਲਮ ‘ਚ ਕੈਟਰੀਨਾ ਸਿੰਗਰ ਦਾ ਰੋਲ ਕਰ ਰਹੀ ਹੈ। ਉਂਝ ਭਾਈਜਾਨ ਸਲਮਾਨ ਨਾਲ ਕੈਟਰੀਨਾ ਦੀ ਜੋੜੀ ਨੂੰ ਸਕਰੀਨ ‘ਤੇ ਦੇਖਣ ਲਈ ਫੈਨਸ ਬੇਤਾਬ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਪੋਰਟਸ
ਵਿਸ਼ਵ
ਸਿਹਤ
Advertisement