ਕੌਰ ਬੀ ਨੇ ਮੁਹਾਲੀ 'ਚ ਖਰੀਦਿਆ ਆਪਣੇ ਸੁਪਨਿਆਂ ਦਾ ਘਰ
ਆਪਣਾ ਨਵਾਂ ਘਰ ਖਰੀਦਣਾ ਕਿਸੇ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਹੈ ਅਤੇ ਹਾਲ ਹੀ ਵਿਚ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇਸ ਸੁਪਨੇ ਨੂੰ ਪੂਰਾ ਕੀਤਾ ਹੈ। ਕੌਰ ਬੀ ਹਾਲ ਹੀ ਵਿੱਚ ਮੁਹਾਲੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਈ ਹੈ। ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕਰ ਇੱਕ ਝਲਕ ਸਾਂਝੀ ਕੀਤੀ ਹੈ।

ਹਾਲ ਵਿਚ ਕੌਰ ਬੀ ਨੇ ਇਕ ਤਸਵੀਰ ਦੀ ਕੈਪਸ਼ਨ ਵਿਚ ਵੀ ਲਿਖਿਆ ਸੀ “ਜਦੋ ਬਹੁਤ ਸਾਰੇ ਸੰਘਰਸ਼ 'ਤੇ ਧੱਕੇ ਖਾਨ ਤੋਂ ਬਾਅਦ ਇਕ ਸੁਪਨਿਆਂ ਦੀ ਚੀਜ਼ ਤੁਹਾਡੇ ਹੱਥ ਲੱਗੇ ਤਾਂ ਉਸ ਦਾ ਵਖਰਾ ਹੀ ਸੁਖ ਮਿਲਦਾ ਹੈ।" ਕੌਰ ਬੀ ਨੇ ਆਪਣੇ ਇਸ ਨਵੇਂ ਘਰ ਵਿਚ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪਾਠ ਵੀ ਕਰਵਾਇਆ। ਕੌਰ ਬੀ ਦੀ ਇਸ ਅਚੀਵਮੈਂਟ 'ਤੇ ਬਹੁਤ ਸਾਰੇ ਸਿਤਾਰੇ ਤੇ ਫੈਨਜ਼ ਕੌਰ ਬੀ ਨੂੰ ਵਧਾਈ ਦੇ ਰਹੇ ਹਨ।
ਕੌਰ ਬੀ ਉਨ੍ਹਾਂ ਫੀਮੇਲ ਗਾਇਕਾਂ ਵਿਚੋਂ ਇਕ ਹੈ ਜਿਸ ਨੇ ਬਹੁਤ ਸਾਰੇ ਸੁੰਦਰ ਅਤੇ ਸੁਪਰਹਿੱਟ ਟਰੈਕ ਗਾਏ ਹਨ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਵੇਂ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਾ ਹੈ। ਇਨ੍ਹਾਂ ਗੀਤਾਂ ਦੇ ਕਾਰਨ ਹੀ ਉਹ ਲੱਖਾਂ ਦਿਲ ਜਿੱਤਣ ਵਿੱਚ ਕਾਮਯਾਬ ਰਹੀ ਹੈ।