ਪੜਚੋਲ ਕਰੋ
KGF ਸਟਾਰ ਯਸ਼ ਦੇ ਫ਼ੈਨ ਨੇ ਕੀਤਾ ਸੁਸਾਈਡ, ਆਖਰੀ ਇੱਛਾ ਪੂਰੀ ਕਰਨ ਲਈ ਅੰਤਿਮ ਸੰਸਕਾਰ 'ਚ ਹੋ ਸਕਦੇ ਸ਼ਾਮਿਲ
ਕਰਨਾਟਕ ਵਿੱਚ ਕੇਜੀਐਫ ਸਟਾਰ ਯਸ਼ ਦੇ ਇੱਕ ਫ਼ੈਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 25 ਸਾਲਾ ਰਾਮਕ੍ਰਿਸ਼ਨ ਨੇ ਇਕ ਸੁਸਾਈਡ ਨੋਟ ਛੱਡਿਆ ਹੈ ਜਿਸ 'ਚ ਉਸ ਨੇ ਆਪਣੀ ਆਖਰੀ ਇੱਛਾ ਦਾ ਜ਼ਿਕਰ ਕਰਦਿਆਂ ਅਦਾਕਾਰ ਯਸ਼ ਨੂੰ ਸਸਕਾਰ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ।

રોકિંગ સ્ટાર કહેવાતા યશે થોડોક સમય બેંગલુરુમાં થિયેટર કામ પણ કર્યું. સિનેમામાં કામ કરતા પહેલા યશે અનેક ટીવી સીરિયલમાં કામ કર્યું હતું. યશ રાતોરાત સ્ટાર નથી બન્યો પરંતુ તેણે ઘણા બધા સપોર્ટિંગ રોલ કરવા પડ્યા હતા. 2007માં કન્નડ ફિલ્મ Jambada Hudugi તેને કેમિયો કરવાની તક મળી હતી. (તસવીર-ઈન્સ્ટાગ્રામ)
ਕਰਨਾਟਕ ਵਿੱਚ ਕੇਜੀਐਫ ਸਟਾਰ ਯਸ਼ ਦੇ ਇੱਕ ਫ਼ੈਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 25 ਸਾਲਾ ਰਾਮਕ੍ਰਿਸ਼ਨ ਨੇ ਇਕ ਸੁਸਾਈਡ ਨੋਟ ਛੱਡਿਆ ਹੈ ਜਿਸ 'ਚ ਉਸ ਨੇ ਆਪਣੀ ਆਖਰੀ ਇੱਛਾ ਦਾ ਜ਼ਿਕਰ ਕਰਦਿਆਂ ਅਦਾਕਾਰ ਯਸ਼ ਨੂੰ ਸਸਕਾਰ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ।
ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਰਾਮਕ੍ਰਿਸ਼ਨ ਨਾਮ ਦਾ ਇਕ ਨੌਜਵਾਨ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਸੁਸਾਈਡ ਨੋਟ ਵਿੱਚ ਪਰਿਵਾਰ ਨਾਲ ਸਬੰਧਤ ਕੁਝ ਗੱਲਾਂ ਲਿਖੀਆਂ ਹਨ। ਜਿਸ ਵਿੱਚ ਉਸ ਨੇ ਕਿਹਾ, "ਨਾ ਤਾਂ ਮੈਂ ਇੱਕ ਚੰਗਾ ਬੇਟਾ ਬਣ ਸਕਿਆ ਅਤੇ ਨਾ ਹੀ ਇੱਕ ਚੰਗਾ ਭਰਾ ਬਣ ਸਕਿਆ ਅਤੇ ਨਾ ਹੀ ਉਹ ਆਪਣਿਆਂ ਦਾ ਪਿਆਰਪਾ ਸਕਿਆ।" ਰਾਮਕ੍ਰਿਸ਼ਨ ਨੇ ਲਿਖਿਆ ਕਿ, "ਮੈਂ ਜ਼ਿੰਦਗੀ 'ਚ ਕੁਝ ਵੀ ਹਾਸਲ ਨਹੀਂ ਕਰ ਸਕਿਆ ਅਤੇ ਮੈਂ ਹੁਣ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦਾ ਹਾਂ।"
ਜਾਣਕਾਰੀ ਦੇ ਅਨੁਸਾਰ, ਰਾਮਕ੍ਰਿਸ਼ਨ ਨੇ ਆਪਣੇ ਸੁਸਾਈਡ ਨੋਟ ਦੀਆਂ ਅੰਤ ਵਾਲੀਆਂ ਲਾਈਨਾਂ ਵਿੱਚ ਆਪਣੀ ਆਖਰੀ ਇੱਛਾ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਉਹ ਕੇਜੀਐਫ ਸਟਾਰ ਯਸ਼ ਦਾ ਬਹੁਤ ਵੱਡਾ ਫ਼ੈਨ ਹੈ ਅਤੇ ਉਸ ਦੀ ਇਕ ਝਲਕ ਵੇਖਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜ ਵਿੱਚ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਦਾ ਵੀ ਵੱਡਾ ਫ਼ੈਨ ਦੱਸਿਆ। ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਇਹ ਦੋਵੇਂ ਯਸ਼ ਅਤੇ ਸਿਧਾਰਮਈਆ ਉਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ।
ਉਥੇ ਹੀ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ, ਯਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਕਿ, "ਮੈਂ ਸਵੀਕਾਰ ਨਹੀਂ ਕਰਦਾ ਕਿ ਮੇਰਾ ਕੋਈ ਫ਼ੈਨ ਆਪਣੀ ਜ਼ਿੰਦਗੀ ਇਸ ਤਰ੍ਹਾਂ ਖਤਮ ਕਰ ਦੇਵੇ। ਇਹ ਗਲਤ ਹੈ।" ਉਸ ਨੇ ਕਿਹਾ, "ਸਟਾਰਸ ਆਪਣੇ ਫੈਨਸ ਦੀ ਤਾੜੀਆਂ ਅਤੇ ਸੀਟੀਆਂ ਸੁਣਨਾ ਪਸੰਦ ਕਰਦੇ ਹਨ। ਮੈਂ ਆਪਣੇ ਫੈਨਸ ਤੋਂ ਇਸ ਦੀ ਉਮੀਦ ਨਹੀਂ ਕਰ ਸਕਦਾ। ਨਾਲ ਹੀ ਯਸ਼ ਦੇ ਫੈਨਸ ਉਸ ਦੀ ਪੋਸਟ 'ਤੇ ਪ੍ਰਤੀਕ੍ਰਿਆ ਦੇ ਰਹੇ ਹਨ ਅਤੇ ਨਾਲ ਹੀ ਇਸ ਘਟਨਾ 'ਤੇ ਦੁੱਖ ਜ਼ਾਹਰ ਕਰ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















