ਮੁੰਬਈ: ਸੈਫ ਅਲੀ ਖ਼ਾਨ ‘ਸੈਕ੍ਰੇਡ ਗੇਮਸ’ ‘ਚ ਸਰਤਾਜ ਸਿੰਘ ਦੇ ਅੰਦਾਜ਼ ‘ਚ ਸਭ ਦਾ ਜਿੱਤ ਰਹੇ ਹਨ। ਉਧਰ, ਸੈਫ ਅਲੀ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦੇ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ ‘ਚ ਸੈਫ ਅਲੀ ਖ਼ਾਨ ਇੱਕ ਨਾਗਾ ਸਾਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਸੈਫ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦਾ ਟੀਜ਼ਰ ਆਪਣੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਹੈ। 40 ਸੈਕਿੰਡ ਦੇ ਟੀਜ਼ਰ ‘ਚ ਸੈਫ ਜ਼ਬਰਦਸਤ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਨਾਗਾ ਸਾਧੂ ਦੇ ਕਿਰਦਾਰ ‘ਚ ਨਜ਼ਰ ਆ ਰਹੇ ਸੈਫ ਦੇ ਮੱਥੇ ‘ਤੇ ਭਸਮ ਲੱਗੀ ਹੈ। ਉਹ ਇੱਕ ਡਾਈਲੌਗ ਬੋਲ ਰਹੇ ਹਨ, “ਹਰ ਰਾਮ ਕਾ ਅਪਨਾ ਰਾਵਣ, ਹਰ ਰਾਮ ਕਾ ਆਪਣਾ ਦੁਸ਼ਹਿਰਾ”।


ਫ਼ਿਲਮ ਦਾ ਡਾਇਰੈਕਸ਼ਨ ਨਵਦੀਪ ਸਿੰਘ ਨੇ ਕੀਤਾ ਹੈ ਜਿਸ ‘ਚ ਸੈਫ ਅਲੀ ਨਾਲ ਦੀਪਕ ਡੋਬ੍ਰੀਆਲ ਤੇ ਮਾਨਵ ਵਿਜ ਵੀ ਨਜ਼ਰ ਆਉਣਗੇ। ਫ਼ਿਲਮ ਇਸੇ ਸਾਲ ਦੁਸ਼ਹਿਰੇ ਮੌਕੇ ਰਿਲੀਜ਼ ਹੋਵੇਗੀ।