ਪੜਚੋਲ ਕਰੋ

Salman Khan: ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦੀ ਦਿੱਤੀ ਖੁੱਲੀ ਚੁਣੌਤੀ, ਕਿਹਾ- ਮੈਂ ਨਹੀਂ ਤਾਂ ਕੋਈ ਹੋਰ ਮਾਰ ਦੇਵੇਗਾ

Lawrence Bishnoi on Salman Khan: ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਪਵੇਗੀ।

Lawrence Bishnoi on Salman Khan: ਏਬੀਪੀ ਨਿਊਜ਼ ਨੇ ਸਪੈਸ਼ਲ ਸ਼ੋਅ 'ਆਪ੍ਰੇਸ਼ਨ ਦੁਰਦੰਤ' ਦੇ ਤਹਿਤ ਜੇਲ੍ਹ ਤੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਹੋਰ ਖਾਸ ਇੰਟਰਵਿਊ ਕੀਤਾ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਬਿਸ਼ਨੋਈ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਕ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਪਵੇਗੀ। ਬਿਸ਼ਨੋਈ ਨੇ ਕਿਹਾ ਕਿ ਬੀਕਾਨੇਰ ਸਥਿਤ ਸਾਡੇ ਮੰਦਰ ਜਾ ਕੇ ਮੁਆਫੀ ਮੰਗੋ। ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਇਹ ਵੀ ਪੜ੍ਹੋ: ਜਾਣੇ ਮਾਣੇ ਐਕਟਰ ਭਾਲਚੰਦਰ ਕੁਲਕਰਣੀ ਦਾ ਦੇਹਾਂਤ, 88 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਬਿਸ਼ਨੋਈ ਨੇ ਕਿਹਾ, "ਮੈਂ ਫਿਲਹਾਲ ਗੁੰਡਾ ਨਹੀਂ ਹਾਂ, ਪਰ ਮੈਂ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਜੇਕਰ ਉਸ ਦੀ ਸੁਰੱਖਿਆ ਹਟਾ ਦਿੱਤੀ ਜਾਂਦੀ ਹੈ ਤਾਂ ਮੈਂ ਸਲਮਾਨ ਖਾਨ ਨੂੰ ਮਾਰ ਦਿਆਂਗਾ।"

ਸਲਮਾਨ ਖਾਨ ਦਾ ਹੰਕਾਰ ਰਾਵਣ ਤੋਂ ਵੱਡਾ: ਬਿਸ਼ਨੋਈ
ਬਿਸ਼ਨੋਈ ਨੇ ਕਿਹਾ, "ਮੈਂ 4-5 ਸਾਲਾਂ ਤੋਂ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹਾਂ। ਜੇਕਰ ਉਹ (ਸਲਮਾਨ ਖਾਨ) ਮਾਫੀ ਮੰਗ ਲੈਂਦਾ ਹੈ ਤਾਂ ਮਾਮਲਾ ਖਤਮ ਹੋ ਜਾਵੇਗਾ। ਸਲਮਾਨ ਹੰਕਾਰੀ ਹੈ, ਮੂਸੇਵਾਲਾ ਵੀ ਹੰਕਾਰੀ ਸੀ। ਸਲਮਾਨ ਖਾਨ ਦੀ ਹਉਮੈ ਰਾਵਣ ਤੋਂ ਵੀ ਵੱਡੀ ਹੈ।"

ਬਿਸ਼ਨੋਈ ਨੇ ਕਿਹਾ ਕਿ ਉਸ ਨੇ ਮੁੰਬਈ ਪੁਲਿਸ ਦੇ ਜ਼ਰੀਏ ਸਲਮਾਨ ਖਾਨ ਨੂੰ ਆਪਣਾ ਸੰਦੇਸ਼ ਪਹੁੰਚਾਇਆ ਸੀ। ਕਈ ਗਾਇਕਾਂ ਨਾਲ ਜੁੜੇ ਹੋਣ 'ਤੇ ਬਿਸ਼ਨੋਈ ਨੇ ਕਿਹਾ ਕਿ ਮੈਂ ਕਾਲਜ ਦੌਰਾਨ ਮਨਕੀਰਤ ਔਲਖ ਨੂੰ ਇਕ-ਦੋ ਵਾਰ ਹੀ ਮਿਲਿਆ ਸੀ।

ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮੁਆਫੀ ਮੰਗਣ ਲਈ ਕਿਹਾ
ਦੱਸ ਦੇਈਏ ਕਿ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਬਾਰੇ ਪੁੱਛੇ ਗਏ ਸਵਾਲ ਦੇ ਦੌਰਾਨ ਲਾਰੇਂਸ ਬਿਸ਼ਨੋਈ ਨੇ ਕਿਹਾ ਸੀ ਕਿ ਸਲਮਾਨ ਖਾਨ ਦੇ ਕਾਲੇ ਹਿਰਨ ਨੂੰ ਮਾਰਨ ਲਈ ਸਾਡਾ ਸਮਾਜ ਅਦਾਕਾਰ ਤੋਂ ਨਾਰਾਜ਼ ਹੈ। ਉਸ ਨੂੰ ਜਾਂ ਤਾਂ ਆ ਕੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਇਸ ਦਾ ਵੀ ਠੋਸ ਜਵਾਬ ਦਿੱਤਾ ਜਾਵੇਗਾ।

ਸਲਮਾਨ ਖਿਲਾਫ ਬਿਸ਼ਨੋਈ ਦੇ ਮਨ 'ਚ ਬਚਪਨ ਤੋਂ ਭਰਿਆ ਹੈ ਜ਼ਹਿਰ
ਲਾਰੇਂਸ ਨੇ ਕਿਹਾ ਕਿ ਅਦਾਕਾਰ ਨੇ ਅਜੇ ਤੱਕ ਸਾਡੇ ਸਮਾਜ ਤੋਂ ਮੁਆਫੀ ਨਹੀਂ ਮੰਗੀ ਹੈ। ਮੇਰਾ ਦਿਲ ਬਚਪਨ ਤੋਂ ਹੀ ਉਸ ਲਈ ਗੁੱਸੇ ਨਾਲ ਭਰਿਆ ਹੋਇਆ ਹੈ। ਕਿਸੇ ਨਾ ਕਿਸੇ ਸਮੇਂ ਅਸੀਂ ਉਨ੍ਹਾਂ ਦੀ ਹਉਮੈ ਨੂੰ ਜ਼ਰੂਰ ਤੋੜਾਂਗੇ। ਉਨ੍ਹਾਂ ਨੂੰ ਸਾਡੇ ਇਸ਼ਟ ਦੇ ਮੰਦਰ ਵਿੱਚ ਆ ਕੇ ਮੁਆਫੀ ਮੰਗਣੀ ਪਵੇਗੀ। ਉਸਨੇ ਸਾਡੇ ਸਮਾਜ ਦੇ ਲੋਕਾਂ ਨੂੰ ਪੈਸੇ ਦੀ ਪੇਸ਼ਕਸ਼ ਵੀ ਕੀਤੀ। ਅਸੀਂ ਸਲਮਾਨ ਖਾਨ ਨੂੰ ਪ੍ਰਸਿੱਧੀ ਲਈ ਨਹੀਂ ਸਗੋਂ ਮਕਸਦ ਲਈ ਮਾਰਾਂਗੇ।

ਇਹ ਵੀ ਪੜ੍ਹੋ: ਕਪਿਲ ਸ਼ਰਮਾ ਗਰੀਬੀ ਦੇ ਦਿਨਾਂ 'ਚ ਫੋਨ ਬੂਥ 'ਤੇ ਕਰਦੇ ਸੀ ਨੌਕਰੀ, ਪਹਿਲੀ ਤਨਖਾਹ 'ਚ ਮਿਲੇ ਸੀ ਸਿਰਫ ਇੰਨੇ ਪੈਸੇ

ਟਾਪ ਹੈਡਲਾਈਨ

ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ; ਵੀਡੀਓ ਸ਼ੇਅਰ ਕਰ ਕੀਤਾ...
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ; ਵੀਡੀਓ ਸ਼ੇਅਰ ਕਰ ਕੀਤਾ...
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Singer: ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ ਤੇ ਹੋ ਸਕਦੀ ਚਰਚਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਜੁਲਾਈ 2026
Embed widget